-4.6 C
Toronto
Wednesday, December 3, 2025
spot_img
Homeਕੈਨੇਡਾਇਸ ਨਵੇਂ ਵਰ੍ਹੇ 'ਚ ਮਹਿੰਗੀ ਗੈਸੋਲੀਨ ਲਈ ਰਹੋ ਤਿਆਰ

ਇਸ ਨਵੇਂ ਵਰ੍ਹੇ ‘ਚ ਮਹਿੰਗੀ ਗੈਸੋਲੀਨ ਲਈ ਰਹੋ ਤਿਆਰ

logo-2-1-300x105-3-300x105ਓਟਵਾ/ਬਿਊਰੋ ਨਿਊਜ਼ : ਪੈਟਰੋਲੀਅਮ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ 2017 ਵਿੱਚ ਗੈਸ ਤੇ ਊਰਜਾ ਉਤਪਾਦ ਕਿਤੇ ਜ਼ਿਆਦਾ ਮਹਿੰਗੇ ਹੋ ਜਾਣਗੇ। ਅਜਿਹਾ ਓਨਟਾਰੀਓ ਤੇ ਅਲਬਰਟਾ ਵਿੱਚ ਨਵੇਂ ਸਾਲ ਮੌਕੇ ਨਵੀਆਂ ਕਾਰਬਨ ਕੀਮਤਾਂ ਦੇ ਪ੍ਰਭਾਵੀ ਹੋਣ ਕਾਰਨ ਹੀ ਨਹੀਂ ਹੋਵੇਗਾ।
GasBuddy.com ਦੇ ਵਿਸ਼ਲੇਸ਼ਕ ਡੈਨ ਮੈਕਟੀਗ ਦਾ ਕਹਿਣਾ ਹੈ ਕਿ ਆਰਗੇਨਾਈਜ਼ੇਸ਼ਨ ਆਫ ਦ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ (ਓਪੀਈਸੀ) ਇਸ ਸਾਲ ਸਪਲਾਈ ਨੂੰ ਸੀਮਤ ਕਰ ਦੇਵੇਗੀ ਤੇ ਇਸ ਕਾਰਨ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ 2014 ਤੋਂ ਲੈ ਕੇ ਹੁਣ ਤੱਕ ਸੱਭ ਤੋਂ ਮਹਿੰਗੀਆਂ ਹੋ ਜਾਣਗੀਆਂ। ਉਨ੍ਹਾਂ ਗਰਮੀਆਂ ਵਿੱਚ ਪੰਪ ਉੱਤੇ ਔਸਤ ਰੀਟੇਲ ਕੀਮਤ 1.41 ਡਾਲਰ ਤੱਕ ਗਈ ਸੀ।

RELATED ARTICLES
POPULAR POSTS