-4.7 C
Toronto
Wednesday, December 3, 2025
spot_img
Homeਕੈਨੇਡਾਮਾਪਿਆਂ ਅਤੇ ਦਾਦਾ-ਦਾਦੀ, ਨਾਨਾ-ਨਾਨੀ ਨੂੰ ਸੱਦਣ ਲਈ ਹੁਣੇ ਅਪਲਾਈ ਕਰੋ : ਸੋਨੀਆ...

ਮਾਪਿਆਂ ਅਤੇ ਦਾਦਾ-ਦਾਦੀ, ਨਾਨਾ-ਨਾਨੀ ਨੂੰ ਸੱਦਣ ਲਈ ਹੁਣੇ ਅਪਲਾਈ ਕਰੋ : ਸੋਨੀਆ ਸਿੱਧੂ

sonia-sidhu-copy-copyਆਨ-ਲਾਈਨ ਅਰਜ਼ੀਆਂ 3 ਜਨਵਰੀ ਤੋਂ 2 ਫ਼ਰਵਰੀ ਤੱਕ
ਬਰੈਂਪਟਨ/ਬਿਊਰੋ ਨਿਊਜ਼ : ਪਰਿਵਾਰਾਂ ਨੂੰ ਇਕੱਠਿਆਂ ਕਰਨਾ ਕੈਨੇਡਾ ਸਰਕਾਰ ਦਾ ਲੋਕਾਂ ਨਾਲ ਮੁੱਖ-ਵਾਅਦਾ ਹੈ ਅਤੇ ਸਰਕਾਰ ਇਸ ਦੇ ਲਈ ਕਾਫ਼ੀ ਕਦਮ ਉਠਾ ਰਹੀ ਹੈ। ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਬਰੈਂਪਟਨ-ਵਾਸੀਆਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਸ ਮੰਤਵ ਲਈ ਆਨ-ਲਾਈਨ ਅਰਜ਼ੀਆਂ 3 ਜਨਵਰੀ ਤੋਂ ਲਈਆਂ ਜਾ ਰਹੀਆਂ ਹਨ ਅਤੇ ਇਹ ਸਿਲਸਿਲਾ 2 ਫ਼ਰਵਰੀ ਤੱਕ ਜਾਰੀ ਰਹੇਗਾ। ਇਸ ਪ੍ਰੋਗਰਾਮ ਰਾਹੀਂ ਕੈਨੇਡਾ-ਵਾਸੀ ਆਪਣੇ ਮਾਪਿਆਂ ਅਤੇ ਦਾਦਾ-ਦਾਦੀ, ਨਾਨਾ-ਨਾਨੀ ਨੂੰ ਕੈਨੇਡਾ ਵਿੱਚ ਬੁਲਾ ਸਕਦੇ ਹਨ। ਸੋਨੀਆ ਨੇ ਕਿਹਾ ਕਿ ਇਸ ਨਵੇਂ ਸਿਸਟਮ ਅਧੀਨ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਵਿੱਚੋਂ 10,000 ਅਰਜ਼ੀਆਂ ਦੀ ਚੋਣ ਕੀਤੀ ਜਾਵੇਗੀ ਅਤੇ ਇਸ ਵਿੱਚ ਹਰੇਕ ਅਰਜ਼ੀ-ਕਰਤਾ ਨੂੰ ਆਪਣੀ ਅਰਜ਼ੀ ਅਗਲੇ ਪੜਾਅ ਤੱਕ ਪਹੁੰਚਾਉਣ ਲਈ ਇੱਕੋ ਜਿਹੇ ਮੌਕੇ ਹੋਣਗੇ। ਪਿਛਲੇ ਸਾਲਾਂ ਵਾਂਗ ਅਰਜ਼ੀਆਂ ਦਾ ਬੇਲੋੜਾ ਰਸ਼ ਨਹੀਂ ਪਵੇਗਾ। ਕੈਨੇਡਾ-ਵਾਸੀਆਂ ਕੋਲ ਪੂਰਾ ਮਹੀਨਾ ਇਹ ਅਰਜ਼ੀਆਂ ਦੇਣ ਲਈ ਹੈ। ਅਰਜ਼ੀਆਂ ਦੀ ਚੋਣ ਤੋਂ ਬਾਅਦ 90 ਦਿਨਾਂ ਵਿੱਚ ਇਹ ਅਰਜ਼ੀਆਂ ਪੂਰੀਆਂ ਕੀਤੀਆਂ ਜਾ ਸੱਕਣਗੀਆਂ। ਇਸ ਸਾਲ ਦੀ ‘ਐਪਲੀਕੇਸ਼ਨ-ਕਿੱਟ ਅਤੇ ਗਾਈਡ’ 9 ਜਨਵਰੀ ਤੋਂ ‘ਆਨ-ਲਾਈਨ’ ਉਪਲੱਭਧ ਹੋਵੇਗੀ।  ਸੋਨੀਆ ਸਿੱਧੂ ਨੇ ਦੱਸਿਆ ਕਿ ਜਿਨ੍ਹਾਂ ਅਰਜ਼ੀਆਂ ਦੀ ਚੋਣ ਇਸ ਸਾਲ ਲਈ ਨਹੀਂ ਹੋਵੇਗੀ, ਉਨ੍ਹਾਂ ਉੱਪਰ ਅਗਲੇ ਸਾਲ 2018 ਲਈ ਵਿਚਾਰ ਕਰਨ ਲਈ ਦਿਲਚਸਪੀ ਦੱਸਣ ਲਈ ‘ਆਪਸ਼ਨ’ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਅਰਜ਼ੀਆਂ ਤੋਂ ਇਲਾਵਾ ਕੈਨੇਡਾ ਸਰਕਾਰ ਨੇ ਪਤੀ/ਪਤਨੀ ਦੇ ਇਕੱਠਿਆਂ ਹੋਣ ਵਾਲੀਆਂ ਅਰਜ਼ੀਆਂ ਦਾ ਪ੍ਰਾਸੈੱਸਿੰਗ ਟਾਈਮ ਘੱਟ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਲੋਕ ਉਸ ਤੋਂ ਆਸ ਰੱਖਦੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰਾਂ ਦੇ ਇਕੱਠ ਹੋਣ ਨਾਲ ਹੀ ਸਾਡਾ ਦੇਸ਼ ਕੈਨੇਡਾ ਮਜ਼ਬੂਤ ਹੋਵੇਗਾ।

RELATED ARTICLES
POPULAR POSTS