3.6 C
Toronto
Friday, November 14, 2025
spot_img
Homeਕੈਨੇਡਾਸਥਾਪਤੀ ਦੇ 14 ਵਰ÷ ੇ ਪੂਰੇ ਹੋਣ 'ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ...

ਸਥਾਪਤੀ ਦੇ 14 ਵਰ÷ ੇ ਪੂਰੇ ਹੋਣ ‘ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ (ਰਜਿ.) ਨੇ ਆਯੋਜਿਤ ਕੀਤਾ ਸਲਾਨਾ ਡਿਨਰ ਸਮਾਗਮ

ਚਾਰ ਘੰਟੇ ਚੱਲੇ ਇਸ ਗ਼ੈਰ-ਰਸਮੀ ਸਮਾਗਮ ‘ਚ ਮੈਂਬਰਾਂ ਤੇ ਮਹਿਮਾਨਾਂ ਨੇ ਪਰਿਵਾਰਾਂ ਸਮੇਤ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਭਾ ਟੋਰਾਂਟੋ ਦੀ ਸਥਾਪਨਾ 20 ਨਵੰਬਰ 2011 ਨੂੰ ਹੋਈ। ਇਸਦੀ ਸਥਾਪਤੀ ਦੇ 14 ਸਾਲ ਲੰਮੇ ਸਫ਼ਰ ਨੂੰ ਯਾਦ ਕਰਦਿਆਂ ਸਭਾ ਵੱਲੋਂ ਲੰਘੇ ਸ਼ੁੱਕਰਵਾਰ 7 ਨਵੰਬਰ ਨੂੰ ਸ਼ਾਨਦਾਰ ਡਿਨਰ ਸਮਾਗਮ ਆਯੋਜਿਤ ਕੀਤਾ ਗਿਆ। ਸਲਾਨਾ ਡਿਨਰ ਕਰਨ ਦੀ ਸਭਾ ਦੀ ਇਹ ਰਵਾਇਤ ਪਿਛਲੇ ਕਈ ਸਾਲਾਂ ਤੋਂ ਚੱਲਦੀ ਆ ਰਹੀ ਹੈ। 2020-21 ਦੌਰਾਨ ‘ਕਰੋਨਾ ਮਹਾਂਮਾਰੀ’ ਫ਼ੈਲਣ ਕਰਕੇ ਇਸ ਪਰੰਪਰਾ ‘ਚ ਵਿਘਨ ਪੈ ਗਿਆ, ਪਰ ਜਲਦੀ ਹੀ ਸਾਹਿਤਕ ਪਰਿਵਾਰਾਂ ਦੇ ਆਪਸੀ ਮੇਲ਼-ਜੋਲ਼ ਦੀ ਇਸ ਸ਼ਾਨਦਾਰ ਪਰੰਪਰਾ ਨੂੰ ਮੁੜ ਬਹਾਲ ਕਰ ਦਿੱਤਾ ਗਿਆ।
ਸ਼ਾਮ ਦੇ 5.30 ਵਜੇ ਸਭਾ ਦੇ ਮੈਂਬਰ ਤੇ ਮਹਿਮਾਨ ਸਮਾਗਮ ਦੇ ਸਥਾਨ 2250 ਬੋਵੇਰਡ ਡਰਾਈਵ (ਈਸਟ) ਸਥਿਤ ਮੀਟਿੰਗ-ਹਾਲ ਵਿਚ ਪਰਿਵਾਰਾਂ ਸਮੇਤ ਆਉਣੇ ਆਰੰਭ ਹੋ ਗਏ ਤੇ ਸਵਾ ਛੇ ਵਜੇ ਤੱਕ ਸਾਰਾ ਹਾਲ ਭਰ ਗਿਆ। ਚਾਹ-ਪਾਣੀ ਤੇ ਸਨੈਕਸ ਲੈਣ ਤੋਂ ਬਾਅਦ ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਪ੍ਰੋਗਰਾਮ ਦੀ ਰੂਪ-ਰੇਖਾ ਦੱਸਦਿਆਂ ਹੋਇਆਂ ਕਿਹਾ ਕਿ ਇਹ ਸਮਾਗਮ ਬਿਲਕੁਲ ‘ਗ਼ੈਰ-ਰਸਮੀ’ ਹੈ ਅਤੇ ਇਸ ਵਿੱਚ ਹਰ ਕੋਈ ਆਪਣੇ ਵਿਚਾਰ ਖੁੱਲ÷ ਕੇ ਪੇਸ਼ ਕਰ ਸਕਦਾ ਹੈ।
ਇਸਦੇ ਨਾਲ ਹੀ ਉਨ÷ ਾਂ ਡਾ. ਸੁਖਦੇਵ ਸਿੰਘ ਝੰਡ ਨੂੰ ਪ੍ਰੋੜ÷ -ਲੇਖਕ ਪੂਰਨ ਸਿੰਘ ਪਾਂਧੀ ਜੋ ਸਿਹਤ ਵਿਚ ਅਚਾਨਕ ਆਈ ‘ਢਿੱਲ-ਮੱਠ’ ਕਾਰਨ ਇਸ ਸਮਾਗਮ ਵਿਚ ਸ਼ਾਮਲ ਹੋ ਸਕੇ, ਦੀ ਨਵ-ਪ੍ਰਕਾਸ਼ਿਤ ਸਵੈ-ਜੀਵਨੀ ‘ਮੇਰੀਆਂ ਜੀਵਨ ਯਾਦਾਂ’ ਬਾਰੇ ਕੁਝ ਸ਼ਬਦ ਕਹਿਣ ਲਈ ਕਿਹਾ। ਡਾ. ਝੰਡ ਨੇ ਸੰਖੇਪ ਵਿੱਚ ਇਸ ਪੁਸਤਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇਹ ਪਾਂਧੀ ਸਾਹਿਬ ਦੇ ਸੰਘਰਸ਼ਮਈ ਜੀਵਨ ਦਾ ਖ਼ੂਬਸੂਰਤ, ਸੰਜੀਦਾ ਤੇ ਸਾਜ਼ਿੰਦਾ ਬ੍ਰਿਤਾਂਤ ਹੈ। ਉਨ÷ ਾਂ ਦੱਸਿਆ ਕਿ ਪਾਂਧੀ ਸਾਬ÷ ਦੇ ਇਸ ਸਮਾਗਮ ਵਿਚ ਨਾ ਪਹੁੰਚ ਸਕਣ ਕਾਰਨ ਇਸ ਪੁਸਤਕ ਦੇ ਲੋਕ-ਅਰਪਣ ਦੀ ਪ੍ਰਕਿਰਿਆ ਮਨਸੂਖ਼ ਕਰ ਦਿੱਤੀ ਗਈ ਹੈ। ਅਲਬੱਤਾ! ਇਸ ਦੀਆਂ ਲਿਆਂਦੀਆਂ ਗਈਆਂ ਦੋ ਦਰਜਨ ਕਾਪੀਆਂ ਇੱਥੇ ਸੁਹਿਰਦ ਪਾਠਕਾਂ ਨੂੰ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਪਾਂਧੀ ਜੀ ਦੇ ਜੀਵਨ, ਉਨ÷ ਾਂ ਦੀ ਸਾਹਿਤਕ ਘਾਲਣਾ ਤੇ ਸਮਾਜ ਨੂੰ ਦੇਣ ਬਾਰੇ ਜਾਣ ਸਕਣ। ਇਸ ਪੁਸਤਕ ਦੀਆਂ ਕਾਫ਼ੀ ਕਾਪੀਆਂ ਪਾਂਧੀ ਸਾਹਿਬ ਕੋਲ ਉਪਲੱਭਧ ਹਨ ਜੋ ਉਹ ਬਾਅਦ ਵਿਚ ਚਾਹਵਾਨ ਪਾਠਕਾਂ ਨੂੰ ਭੇਂਟ ਕਰਨਗੇ।
ਇਸ ‘ਗ਼ੈਰ-ਰਸਮੀ ਸਮਾਗਮ’ ਵਿੱਚ ‘ਪ੍ਰਧਾਨਗੀ-ਮੰਡਲ’ ਦੀ ਰਸਮ ਤੇ ਰਵਾਇਤ ਨੂੰ ਦਰ-ਕਿਨਾਰ ਕੀਤਾ ਗਿਆ। ਅਲਬੱਤਾ! ਆਏ ਹੋਏ ਸਮੂਹ ਮਹਿਮਾਨਾਂ ਨੂੰ ਰਸਮੀ ‘ਜੀ-ਆਇਆਂ’ ਕਹਿਣ ਲਈ ਸਭਾ ਦੇ ਚੇਅਰਮੈਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਚੰਦ ਭਾਵਪੂਰਤ ਸ਼ਬਦ ਕਹੇ ਗਏ। ਇਸ ਦੇ ਨਾਲ ਹੀ ਉਨ÷ ਾਂ ਨੇ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪਸਾਰ ਲਈ ਸਭਾ ਵੱਲੋਂ ਪਿਛਲੇ ਸਾਲ 20 ਅਕਤੂਬਰ 2024 ਨੂੰ ਕਰਵਾਏ ਗਏ ਸੈਮੀਨਾਰ ਦਾ ਹਵਾਲਾ ਦਿੰਦਿਆਂ ਹੋਇਆਂ ਬੀ.ਸੀ. ਸੂਬੇ ਵਾਂਗ ਓਨਟਾਰੀਓ ਵਿੱਚ ਵੀ ਅੰਗਰੇਜ਼ੀ ਤੇ ਫ਼ਰੈਂਚ ਤੋਂ ਬਾਅਦ ਪੰਜਾਬੀ ਨੂੰ ਤੀਸਰਾ ਸਥਾਨ ਦਿਵਾਉਣ ਲਈ ਸਾਰਿਆਂ ਨੂੰ ਮਿਲ਼-ਜੁਲ਼ ਕੇ ਸਾਰਥਿਕ ਯਤਨ ਕਰਨ ਲਈ ਕਿਹਾ ਜਿਸ ਦੀ ਭਰਪੂਰ ਹਾਮੀ ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ, ਸਭਾ ਦੇ ਸਰਪ੍ਰਸਤ ਬਲਰਾਜ ਚੀਮਾ, ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਤੋਂ ਆਏ ਮਹਿਮਾਨਾਂ ਇਸ ਦੇ ਸਰਗਰਮ ਮੈਂਬਰਾਂ ਕੁਲਵਿੰਦਰ ਖਹਿਰਾ, ਭੁਪਿੰਦਰ ਦੁਲੇ ਤੇ ਕਈ ਹੋਰ ਬੁਲਾਰਿਆਂ ਵੱਲੋਂ ਆਪਣੇ ਸੰਬੋਧਨਾਂ ਦੌਰਾਨ ਭਰੀ ਗਈ। ਕੁਲਵਿੰਦਰ ਖਹਿਰਾ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਪੰਜਾਬੀ ਦੀ ਹਰੇਕ ਕਲਾਸ ਵਿੱਚ ਘੱਟੋ-ਘੱਟ 15-20 ਬੱਚੇ ਦਾਖ਼ਲ ਹੋਣ ਦੀ ਸੂਬਾ ਸਰਕਾਰ ਵੱਲੋਂ ਸ਼ਰਤ ਨਿਸਚਿਤ ਕੀਤੀ ਗਈ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਮਾਪਿਆਂ ਨੂੰ ਆਪਣੇ ਬੱਚੇ ਇਨ÷ ਾਂ ਕਲਾਸਾਂ ਵਿੱਚ ਦਾਖ਼ਲ ਕਰਵਾਉਣ ਲਈ ਜ਼ੋਰ ਦੇਣ ਦੀ ਜ਼ਰੂਰਤ ਹੈ।
ਉਪਰੰਤ, ਸੱਭ ਤੋਂ ਪਹਿਲਾਂ ਲਹਿੰਦੇ ਪੰਜਾਬ ਦੇ ਕਵੀ ਅਬਦੁਲ ਹਮੀਦ ਹਮੀਦੀ ਨੇ ਪ੍ਰਾਇਮਰੀ ਸਕੂਲ ਵਿਚ ਪੜ÷ ਦਿਆਂ ਗਾਚਨੀ ਨਾਲ ਫੱਟੀ ਪੋਚਣ ਅਤੇ ਇਸ ‘ਤੇ ਪੈੱਨਸਿਲ ਨਾਲ ਲਕੀਰਾਂ ਪਾ ਕੇ ਉਨਾਂ ਦੇ ਉੱਪਰ ‘ਅਲਫ਼, ਬੇ, ਪੇ’ ਲਿਖਣ ਦੀ ਗੱਲ ਜੋ ਉਨ÷ ਾਂ ਨੇ ਇੱਥੇ ਬਰੈਂਪਟਨ ਵਿੱਚ ਕਦੇ ਕਿਸੇ ਗੋਰੇ ਨੂੰ ਆਪਣੀ ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਸੁਣਾਈ ਸੀ, ਬੜੇ ਰੌਚਕ ਸ਼ਬਦਾਂ ਵਿੱਚ ਬਿਆਨ ਕੀਤੀ। ਸਭਾ ਦੀ ਕਾਰਜਕਾਰਨੀ ਦੇ ਸਰਗਰਮ ਮੈਂਬਰ ਮਕਸੂਦ ਚੌਧਰੀ ਨੇ ਸ਼ਹੀਦ ਭਗਤ ਸਿੰਘ ਦੇ ਜਨਮ-ਸਥਾਨ ਇਸ ਸਮੇਂ ਪਾਕਿਸਤਾਨ ਵਿਚਲੇ ਪਿੰਡ ‘ਬੰਗਾ ਚੱਕ ਨੰਬਰ 105’ ਵਿੱਚ ਉਨ÷ ਾਂ ਦੇ ਨਾਂ ‘ਤੇ ਬਣੇ ਪ੍ਰਾਇਮਰੀ ਸਕੂਲ ਦੀ ਵੱਡੇ ਪੱਧਰ ‘ਤੇ ਹੋ ਰਹੀ ਮੁਰੰਮਤ ਤੇ ਉਸਾਰੀ ਬਾਰੇ ਦੱਸਿਆ, ਜਿਸ ਦੇ ਲਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਵੱਲੋਂ ਵੀ ਉਨ÷ ਾਂ ਦੇ ਰਾਹੀਂ ਕੁਝ ਵਿੱਤੀ-ਯੋਗਦਾਨ ਭੇਜਿਆ ਗਿਆ ਸੀ।
ਇਸ ਤੋਂ ਬਾਅਦ ਸੁਖਚਰਨਜੀਤ ਕੌਰ ਗਿੱਲ, ਜਸਵਿੰਦਰ ਕੌਰ ਸੰਘਾ, ਸੁਰਿੰਦਰਜੀਤ ਕੌਰ, ਸੁਰਜੀਤ ਕੌਰ, ਸੈਂਡੀ ਗਿੱਲ ਤੇ ਕਈ ਹੋਰਨਾਂ ਵੱਲੋਂ ਸਕੂਲ, ਕਾਲਜ ਤੇ ਯੂਨੀਵਰਸਿਟੀ ਸਮੇਂ ਨਾਲ ਜੁੜੀਆਂ ਦਿਲਚਸਪ ਸਿਮਰਤੀਆਂ, ਕੁਝ ਪਰਿਵਾਰਕ ਤੇ ਕੁਝ ਸਮਾਜਿਕ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਕਈਆਂ ਨੇ ਆਪਣੀ ਸਰਵਿਸ ਦੌਰਾਨ ਹੋਏ ਕੌੜੇ-ਮਿੱਠੇ ਤਜਰਬੇ ਸਾਂਝੇ ਕੀਤੇ, ਜਦਕਿ ਕੁਲਦੀਪ ਗਿੱਲ ਵੱਲੋਂ ਇੱਕ ਕਵਿਤਾ ਅਤੇ ਜਗਦੀਸ਼ ਕੌਰ ਝੰਡ ਵੱਲੋਂ ਭਰੂਣ-ਹੱਤਿਆ ਬਾਰੇ ਇਕ ਗੀਤ ਪੇਸ਼ ਕੀਤਾ ਗਿਆ।
ਇਸ ਦੌਰਾਨ ਬਲਬੀਰ ਸੋਹੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਗੱਲਾਂ-ਬਾਤਾਂ ਰਾਹੀਂ ਨਹੀ, ਸਗੋਂ ਆਪਣੇ ‘ਐਕਸ਼ਨ’ ਨਾਲ ਸਮਾਜ ਨੂੰ ‘ਚੈਲਿੰਜ’ ਕਰਨਾ ਚਾਹੀਦਾ ਹੈ। ਇਸ ਦੀ ਦਿਲਚਸਪ ਉਦਾਹਰਣ ਦਿੰਦਿਆਂ ਉਨ÷ ਾਂ ਇੱਕ ਘਰੇਲੂ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਕ ਵਾਰ ਉਨ÷ ਾਂ ਦਾ ਟੈਲੀਵਿਜ਼ਨ ਖ਼ਰਾਬ ਹੋ ਗਿਆ ਅਤੇ ਜਦੋਂ ਉਹ ਪੇਚਕੱਸ ਲੈ ਕੇ ਉਸ ਨੂੰ ਖੋਲ÷ ਣ ਲਈ ਅੱਗੇ ਵਧੇ ਤਾਂ ਉਨ÷ ਾਂ ਦੀ ਮਾਤਾ ਜੀ ਨੇ ਉਨ÷ ਾਂ ਨੂੰ ਇਹ ਕਹਿ ਕੇ ਵਰਜ ਦਿੱਤਾ, ”ਇਹ ਕੁੜੀਆਂ ਦਾ ਕੰਮ ਨਹੀਂ ਹੈ”।
ਆਪਣੀ ਮਾਂ ਦੀ ਇਸ ਗੱਲ ਨੂੰ ਉਨ÷ ਾਂ ਨੇ ਇੱਕ ਚੁਣੌਤੀ ਵਾਂਗ ਲਿਆ ਅਤੇ ਗੁਰੂਸਰ ਸਧਾਰ ਕਾਲਜ ਵਿਚ ਬੀ.ਐੱਸ.ਸੀ. ਕਰਦਿਆਂ ਸ਼ਾਮ ਨੂੰ ਚੱਲਦੀਆਂ ਕਿੱਤਾ-ਮੁਖੀ ਕਲਾਸਾਂ ‘ਚ ਦਾਖ਼ਲਾ ਲਿਆ ਤੇ ਇਲੈੱਕਟ੍ਰੀਸ਼ਨ ਦਾ ਡਿਪਲੋਮਾ ਹਾਸਲ ਕਰਕੇ ਘਰ ਦਾ ਟੈਲੀਵਿਜ਼ ਅਤੇ ਹੋਰ ਬਿਜਲਈ-ਯੰਤਰਾਂ ਦੀ ਖ਼ੁਦ ਮੁਰੰਮਤ ਕੀਤੀ, ਜਿਨ÷ ਾਂ ਨੂੰ ਹੱਥ ਲਗਾਉਣ ਦੀ ਪਰਿਵਾਰ ਵੱਲੋਂ ਪਹਿਲਾਂ ਉਨ÷ ਾਂ ਨੂੰ ਸਖ਼ਤ ਮਨਾਹੀ ਸੀ।
ਇਸ ਦੌਰਾਨ ਰਾਜਕੁਮਾਰ ਓਸ਼ੋਰਾਜ ਤੇ ਕਰਨ ਅਜਾਇਬ ਸੰਘਾ ਨੇ ‘ਹੋਮ-ਵਰਕ’ ਨਾ ਕਰਨ ‘ਤੇ ਸਕੂਲ ਮਾਸਟਰਾਂ ਵੱਲੋਂ ਪਈ ਕੁੱਟ ਦਾ ਬਾਖ਼ੂਬੀ ਜ਼ਿਕਰ ਕੀਤਾ। ਕਰਨੈਲ ਸਿੰਘ ਮਰਵਾਹਾ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਬਾਨੀ ਚੇਅਰਮੈਨ ਇੰਦਰਜੀਤ ਸਿੰਘ ਵੱਲੋਂ ਇਸ ਬੈਂਕ ਦੀ ਸੁਰੂਆਤ ਕਰਕੇ ਉਸ ਸਮੇਂ ਦੋ ਹਜ਼ਾਰ ਤੋਂ ਵਧੀਕ ਪੜ÷ ੇ-ਲਿਖੇ ਨੌਜੁਆਨਾਂ ਨੂੰ ਰੋਜ਼ਗਾਰ ਦਿਵਾਉਣ ਅਤੇ ਹਜ਼ਾਰਾਂ ਲੋਕਾਂ ਦੀ ਵਿੱਤੀ-ਮਦਦ ਕਰਨ ਬਾਰੇ ਦੱਸਿਆ। ਹਰਦਿਆਲ ਝੀਤਾ ਨੇ ‘ਕਰੋਨਾ ਕਾਲ’ ਸਮੇਂ ਇਸ ਨਾਲ ਬੁਰੀ ਤਰ÷ ਾਂ ਪ੍ਰਭਾਵਿਤ ਹੋਣ ਅਤੇ ਪ੍ਰਮਾਤਮਾ ਦੀ ਬਖ਼ਸ਼ਿਸ਼ ਤੇ ਦੋਸਤਾਂ-ਮਿੱਤਰਾਂ, ਸਬੰਧੀਆਂ, ਜਾਣਕਾਰਾਂ ਦੀਆਂ ਸ਼ੁਭ ਅਸੀਸਾਂ ਨਾਲ ਇਸ ਤੋਂ ਛੁਟਕਾਰਾ ਮਿਲਣ ਦੀ ਹਿਰਦੇ-ਵੇਧਕ ਗਾਥਾ ਸੁਣਾਈ। ਹਰਜੀਤ ਬਾਜਵਾ ਤੇ ਹਰਮੇਸ਼ ਜੀਂਦੋਵਾਲ ਨੇ ਖ਼ੂਬਸੂਰਤ ਕਵਿਤਾਵਾਂ ਸੁਣਾਈਆਂ, ਜਦਕਿ ਪਰਮਜੀਤ ਢਿੱਲੋਂ ਵੱਲੋਂ ਇੱਕ ਗੀਤ ਪੇਸ਼ ਕੀਤਾ ਗਿਆ।
ਪਿਆਰਾ ਸਿੰਘ ਕੁੱਦੋਵਾਲ ਵੱਲੋਂ ਮਸੂਰੀ, ਜਰਮਨੀ, ਕੈਲੇਫ਼ੋਰਨੀਆ ਤੇ ਕੈਨੇਡਾ ਵਿੱਚ ਬੱਚਿਆਂ ਨੂੰ ਪੰਜਾਬੀ ਪੜ÷ ਾਉਣ ਦੇ ਆਪਣੇ ਤਜਰਬੇ ਸਾਂਝੇ ਕੀਤੇ ਗਏ। ਖਾਲਸਾ ਸਕੂਲਾਂ ਅਤੇ ਗੁਰਦੁਆਰਿਆਂ ਵਿੱਚ ਪੰਜਾਬੀ ਪੜ÷ ਾਏ ਜਾਣ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਉਨ÷ ਾਂ ਕਿਹਾ ਕਿ ਇਨ÷ ਾਂ ਸੰਸਥਾਵਾਂ ਦਾ ਪੰਜਾਬੀ ਬੋਲੀ ਨੂੰ ਇੱਥੇ ਅੱਗੇ ਵਧਾਉਣ ਵਿੱਚ ਵੱਡਾ ਯੋਗਦਾਨ ਹੈ।
ਇਸਦੇ ਨਾਲ ਹੀ ਲਹਿੰਦੇ ਪੰਜਾਬ ਤੋਂ ਸਬੰਧ ਰੱਖਣ ਵਾਲੇ ਮਹਿਮਾਨਾਂ ਬਸ਼ੱਰਤ ਰੇਹਾਨ, ਰਾਸ਼ੀਦ ਨਦੀਮ, ਸ਼ਾਮ ਸੰਧੂ, ਤਾਰਿਕ ਹਮੀਦ ਅਤੇ ਸ਼ੋਇਬ ਅਖ਼ਤਰ ਨੇ ਆਪਣੀਆਂ ਕੁਝ ਭੁੱਲੀਆਂ-ਵਿੱਸਰੀਆਂ ਯਾਦਾਂ, ਨਜ਼ਮਾਂ ਤੇ ਗ਼ਜ਼ਲਾਂ ਸਾਂਝੀਆਂ ਕੀਤੀਆਂ।
ਗ਼ੈਰ-ਰਸਮੀ ਇਸ ਸਮਾਗ਼ਮ ਨੂੰ ਬਹੁਤ ਵਧੀਆ ਤਰਤੀਬ ਮੰਚ-ਸੰਚਾਲਕਾਂ ਸੁਰਿੰਦਰਜੀਤ ਕੌਰ ਅਤੇ ਮਲੂਕ ਸਿੰਘ ਕਾਹਲੋਂ ਵੱਲੋਂ ਦਿੱਤੀ ਗਈ। ਇਸ ਦੌਰਾਨ ਸੁਹਿਰਦ ਸਰੋਤਿਆਂ ਵਿੱਚ ਬਿਕਰਮਜੀਤ ਸਿੰਘ ਗਿੱਲ, ਹਰਭਜਨ ਕੌਰ ਗਿੱਲ, ਹਰਪਾਲ ਸਿੰਘ ਭਾਟੀਆ, ਰਮਿੰਦਰ ਵਾਲੀਆ, ਇਕਬਾਲ ਬਰਾੜ, ਜੱਸੀ ਭੁੱਲਰ, ਤਲਵਿੰਦਰ ਮੰਡ, ਸਮਰਿਧ ਝੰਡ, ਸ਼੍ਰੀਮਤੀ ਪਤਵੰਤ ਕੌਰ ਪੰਨੂੰ, ਰਿੰਟੂ ਭਾਟੀਆ, ਕੁਲਦੀਪ ਗਿੱਲ, ਮਿਸਿਜ਼ ਕੁਲਵਿੰਦਰ ਖਹਿਰਾ, ਮਿਸਿਜ਼ ਭੁਪਿੰਦਰ ਦੁਲੇ, ਮਿਸਿਜ਼ ਇਕਬਾਲ ਬਰਾੜ, ਮਿਸਿਜ਼ ਤਲਵਿੰਦਰ ਮੰਡ, ਮਿਸਿਜ਼ ਹਰਜੀਤ ਬਾਜਵਾ, ਮਿਸਿਜ਼ ਬਸ਼ੱਰਤ ਰੇਹਾਨ ਅਤੇ ਕਈ ਹੋਰ ਸ਼ਾਮਲ ਸਨ। ਸਮਾਗਮ ਦੇ ਅਖ਼ੀਰ ਵਿੱਚ ਇੱਕ ਰੈੱਸਟੋਰੈਂਟ ਤੋਂ ਆਰਡਰ ਕੀਤਾ ਗਿਆ ਸ਼ੁੱਧ ਵੈਸਨੋ ਖਾਣਾ ਮਿਲ਼ ਕੇ ਛਕਿਆ ਗਿਆ ਅਤੇ ਫਿਰ ਉਸ ਤੋਂ ਬਾਅਦ ਸਾਰੇ ਮੈਂਬਰਾਂ ਤੇ ਮਹਿਮਾਨਾਂ ਦੀ ਯਾਦਗਾਰੀ ਗਰੁੱਪ-ਫ਼ੋਟੋ ਕਲਿੱਕ ਕੀਤੀ ਗਈ।

RELATED ARTICLES
POPULAR POSTS