Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਵਿੱਚ ਭਾਰੀ ਰੌਣਕਾਂ ਲੱਗੀਆਂ

ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਵਿੱਚ ਭਾਰੀ ਰੌਣਕਾਂ ਲੱਗੀਆਂ

ਬਰੈਂਪਟਨ/ਬਿਊਰੋ ਨਿਊਜ਼
ਨਾਰਥ ਅਮੈਰਕਿਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਸਾਲਾਨਾ ਪਰਿਵਾਰਕ ਪਿਕਨਿਕ 20 ਅਗਸਤ ਦਿਨ ਐਤਵਾਰ ਨੂੰ ਮਾਲਟਨ ਦੇ ਵਾਈਲਡ ਵੁੱਡ ਪਾਰਕ ਵਿੱਚ ਹੋਈ। ਇਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਸਮੇਤ ਹਰ ਉਮਰ ਅਤੇ ਵਰਗ ਦੇ ਲੋਕ ਸ਼ਾਮਲ ਹੋਏ। ਹਾਜ਼ਰੀਨ ਦੁਪਹਿਰ ਦੇ 12 ਵਜੇ ਤੋਂ 5 ਵਜੇ ਤੱਕ ਲਗਾਤਾਰ ਖਾਣ ਪੀਣ, ਬੱਚਿਆਂ ਦੀਆਂ ਖੇਡਾਂ, ਵਾਲੀਬਾਲ ਦਾ ਮੈਚ ਅਤੇ ਹੋਰ ਮਨੋਰੰਜਕ ਕਿਰਿਆਵਾਂ ਦਾ ਆਨੰਦ ਮਾਣਦੇ ਰਹੇ। ਸਾਲ 2005 ਵਿੱਚ ਤਰਕਸ਼ੀਲ ਸੁਸਾਇਟੀ ਦੀ ਪਹਿਲੀ ਪਿਕਨਿਕ ਵੀ ਇਸੇ ਪਾਰਕ ਤੋਂ ਸ਼ੁਰੂ ਹੋਈ ਸੀ। ਇਤਫਾਕ ਦੀ ਗੱਲ ਕਿ ਉਸੇ ਤਰ੍ਹਾਂ ਇਸ ਪਿਕਨਿਕ ਵਿੱਚ ਵੀ ਬਹੁਤ ਹੀ ਸੁਆਦਲਾ ਅਤੇ ਵੰਨ-ਸੁਵੰਨਾ ਖਾਣਾ ਸੁਸਾਇਟੀ ਦੇ ਵਾਲੰਟੀਅਰਾਂ ਨੇ ਆਪ ਤਾਜ਼ਾ ਤਿਆਰ ਕਰ ਕੇ ਮਹਿਮਾਨਾਂ ਦੀ ਮੇਜ਼ਬਾਨੀ ਕੀਤੀ। ਜਿਸ ਦੀ ਮਹਿਮਾਨਾਂ ਵਲੋਂ ਭਰਪੂਰ ਸਲਾਘਾਂ ਕੀਤੀ ਗਈ।
ਇਸ ਪਿਕਨਿਕ ਵਿੱਚ ਮੁੱਖ ਕੁਆਰਡੀਨੇਟਰ ਬਲਰਾਜ ਛੋਕਰ ਦੀ ਅਗਵਾਈ ਵਿੱਚ ਬਹੁਤ ਹੀ ਚਾਅ,ਹੁਲਾਸ ਅਤੇ ਉਤਸ਼ਾਹ ਨਾਲ ਤਰਲੋਕ ਮੁਲ੍ਹੀ ਦੀ ਨਿਗਰਾਨੀ ਹੇਠ ਹਰਬੰਸ ਸਿੰਘ ਮੱਲ੍ਹੀ, ਬਲਬੀਰ ਕੌਰ ਮੱਲ੍ਹੀ, ਨਿਰਮਲ ਸੰਧੂ, ਨਛੱਤਰ ਬਦੇਸ਼ਾ, ਕੁਲਦੀਪ ਚਾਹਲ, ਸੁਰਿੰਦਰ ਘੁੰਮਣ, ਹਰਿੰਦਰ ਹੁੰਦਲ, ਮਿਸਜ਼ ਬਲਜੀਤ ਬੈਂਸ, ਟੋਨੀ, ਹਰਜੀਤ ਬੇਦੀ  ਕੁਲਵਿੰਦਰ ਬੜੈਚ,ਮਿਸਜ਼ ਅਤੇ ਮਿ:ਜਗਦੀਸ਼ ਜਾਂਗੜਾ, ਓਂਕਾਰ ਤੱਖੜ ਅਤੇ ਸੁਖਦੇਵ ਚਾਹਲ ਨੇ ਖਾਣਾ ਤਿਆਰ ਕਰਨ ਅਤੇ ਵਰਤਾਉਣ ਵਿੱਚ ਯੋਗਦਾਨ ਪਾਇਆ। ਡਾ: ਬਲਜਿੰਦਰ ਸੇਖੋਂ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ।
ਪਿਕਨਿਕ ਦੌਰਾਨ ਵੱਖ ਵੱਖ ਉਮਰ ਗਰੁੱਪਾਂ ਦੇ ਬਚਿੱਆਂ ਦੀਆਂ ਦੌੜਾਂ, ਚਮਚਾ ਰੇਸ, ਤਿੰਨ ਟੰਗੀ ਦੌੜ, ਮਨੋਰੰਜਨ ਭਰੇ ਵਾਟਰ ਬੈਲੂਨ ਮੁਕਾਬਲੇ ਅਤੇ ਵਾਲੀਬਾਲ ਦਾ ਮੈਚ ਹੋਇਆ। ਪਹਿਲੀਆਂ ਤਿੰਨ ਪੁਜ਼ੀਸ਼ਨਾਂ ਤੇ ਰਹਿਣ ਵਾਲਿਆਂ ਨੂੰ ਟਰਾਫੀਆਂ ਇਨਾਮ ਵਜੋਂ ਦਿੱਤੀਆਂ ਗਈਆਂ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲ ਦਿੱਤੇ ਗਏ। ਇਹਨਾਂ ਗੇਮਾਂ ਦੇ ਪਰਬੰਧ ਵਿੱਚ ਭਰਪੂਰ ਰੰਧਾਂਵਾ, ਡਾ: ਹਰਦੀਪ, ਨਵਨੂਰ, ਸਮਰ, ਡਾ: ਰਮਨ ਅਤੇ ਜੋਗਿੰਦਰ ਪੱਡਾ, ਸੋਹਣ ਢੀਂਡਸਾ, ਅਤੇ ਸੁਰਜੀਤ ਸਹੋਤਾ ਨੇ ਯੋਗਦਾਨ ਪਾਇਆ। ਤਰਕਸ਼ੀਲ ਸੁਸਾਇਟੀ ਵਲੋਂ ਮਾਨ ਟਰੈਵਲਜ਼ ਦੇ ਅਮਰਜੀਤ ਮਾਨ, ਏ-ਵਨ ਟੈਕਸੀ ਦੇ ਪਾਲ ਸੇਖੋਂ, ਬੀ ਜੀ ਐਕਸ ਟਰਾਂਸਪੋਰਟ ਦੇ ਸੁਰਿੰਦਰ ਘੁੰਮਣ ਅਤੇ ਇੰਸ਼ੋਰੈਂਸ ਬਰੋਕਰ ਕੁਲਦੀਪ ਸੰਧੂ ਦਾ ਸਨਮਾਨ ਕੀਤਾ ਗਿਆ। ਸੁਸਾਇਟੀ ਵਲੋਂ ਰੈੱਡ ਵਿੱਲੋ ਕਲੱਬ ਦਾ ਯੋਗਦਾਨ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਬਹੁਤ ਸਾਰੇ ਪਰਿਵਾਰਾਂ ਤੋਂ ਬਿਨਾਂ ਵਰਿਆਮ ਸੰਧੂ, ਹਰਬੰਸ ਸਿੰਘ ਸਰੋਕਾਰ, ਸੁਖਜਿੰਦਰ ਗਿੱਲ, ਹਜ਼ਾਰਾ ਸਿੰਘ, ਜੀਵਣ ਚਾਹਲ, ਪਰਮਜੀਤ ਬੜਿੰਗ, ਬਲਦੇਵ ਸਹਿਦੇਵ, ਸੁਖਦੇਵ ਸਿੰਘ ਧਾਲੀਵਾਲ, ਮਲੂਕ ਕਾਹਲੋਂ,ਤਲਵਿੰਦਰ ਮੰਡ,ਵਕੀਲ ਵਿਪਨ ਮੜੋਕ ਅਤੇ ਜਰਨੈਲ ਸਿੰਘ ਅੱਚਰਵਾਲ ਸਮੇਤ ਕਈ ਪਰਮੁੱਖ ਸਖਸ਼ੀਅਤਾਂ ਹਾਜ਼ਰ ਸਨ। ਇਹ ਪਿਕਨਿਕ ਪਰਿਵਾਰਿਕ ਸਾਝਾਂ ਅਤੇ ਸਮਾਜਿਕ ਰਿਸ਼ਤਿਆਂ ਨੂੰ ਮਜਬੂਤ ਕਰਦੀ ਹੋਈ ਬਹੁਤ ਹੀ ਸਫਲ ਰਹੀ। ਸੁਸਾਇਟੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਬਲਰਾਜ ਛੋਕਰ 647-838-4749, ਨਿਰਮਲ ਸੰਧੂ 416-835-3450 , ਨਛੱਤਰ ਬਦੇਸ਼ਾ 647-267-3397 ਜਾਂ ਡਾ: ਬਲਜਿੰਦਰ ਸੇਖੋਂ 905-781-1197 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Check Also

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ …