ਬਰੈਂਪਟਨ/ਬਿਊਰੋ ਨਿਊਜ਼ : ਵਿਸਾਖੀ ਮੇਲੇ ਦੇ ਸਬੰਧ ਵਿੱਚ ਸਕਾਈਡੋਮ ਗਰੁੱਪ ਵਲੋਂ ਮਿਤੀ 23 ਮਈ 2017 ਨੂੰ 210 ਰਦਰਫੋਰਡ ਵਿਖੇ ਦਲਜੀਤ ਸਿੰਘ ਗੈਦੂ ਦੀ ਪ੍ਰਧਾਨਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਵਿਸਾਖੀ ਮੇਲੇ ਦੇ ਸੰਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿੱਚ ਸਤਨਾਮ ਸਿੰਘ ਗੈਦੂ , ਇੰਦਰਜੀਤ ਸਿੰਘ ਗੈਦੂ , ਇੰਦਰਪਾਲ ਸਿੰਘ ਗੈਦੂ ਅਤੇ ਸਤਬੀਰ ਸਿੰਘ ਗੈਦੂ ਸ਼ਾਮਿਲ ਹੋਏ। ਮੀਟਿੰਗ ਵਿਚ ਇਹ ਪੱਕਾ ਕੀਤਾ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਮੇਲਾ 210 ਰਦਰਫੋਰਡ ਉੱਤੇ 12:30 ਵਜੇ ਤੋਂ 5 ਵਜੇ ਤੱਕ ਮਿਤੀ 28 ਮਈ 2017 ਨੂੰ ਮਨਾਇਆ ਜਾਵੇਗਾ। ਯਾਦ ਰਹੇ ਕੇ ਇਹ ਮੇਲਾ ਮਾਤਾ ਹਰਦਿਆਲ ਕੌਰ ਗੈਦੂ ਨੂੰ ਸਮਰਪਿਤ ਕੀਤਾ ਜਾਵੇਗਾ, ਜੋ ਕੇ ਪਿਛਲੇ ਸਾਲ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਵਿਰਾਜੇ ਸਨ। ਸਾਰੀਆਂ ਮਾਤਾਵਾਂ ਤੇ ਬਜੁਰਗਾਂ ਨੂੰ ਹੱਥ ਜੋੜਕੇ ਬੇਨਤੀ ਹੈ ਕਿ ਸਮੇ ਸਿਰ ਪਾਹੁੰਚ ਕੇ ਮੇਲੇ ਦੀ ਰੌਣਕ ਵਧਾਉ ਜੀ ।
ਮੇਲੇ ਵਿੱਚ ਲੱਕੀ ਡਰਾਅ ਸਿਸਟਮ ਰੱਖਿਆ ਜਾਵੇਗਾ , ਜਿਸ ਵਿੱਚ 10 ਲੱਕੀ ਡਰਾਅ ਕੱਢੇ ਜਾਣਗੇ। ਮਹਿਮਾਨਾਂ ਦੀ ਸੇਵਾ ਲਈ ਚਾਹ, ਪਕੌੜੇ ਦਾ ਪ੍ਰਬੰਧ ਕੀਤਾ ਜਾਵੇਗਾ। ਦੁਪਹਿਰ ਦੇ ਭੋਜਨ ਵਿਚ ਛੋਲੇ ਭਟੂਰੇ ਦਾ ਪ੍ਰਬੰਧ ਕੀਤਾ ਜਾਵੇਗਾ। ਸਮੂਹ ਕੈਨੇਡਾ ਵਾਸੀਆਂ ਨੂੰ ਇਸ ਮੇਲੇ ਵਿਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਬੱਚਿਆਂ ਲਈ ਵੀ ਇਸ ਮੇਲੇ ਵਿੱਚ ਖਾਸ ਪ੍ਰਬੰਧ ਕੀਤਾ ਜਾਵੇਗਾ ਜਿਸ ਵਿੱਚ ਬੱਚੇ ਵੱਧ ਚੜ ਕੇ ਹਿੱਸਾ ਲੈ ਸਕਦੇ ਹਨ। ਇਸ ਮੇਲੇ ਵਿਚ ਕੋਈ ਵੀ ਬੱਚਾ ਭਾਗ ਲੈ ਸਕਦਾ ਹੈ ਜਿਸ ਵਿਚ ਉਹ ਆਪਣੀ ਕੋਈ ਵੀ ਕਲਾ ਨੂੰ ਪੇਸ਼ ਕਰ ਸਕਦਾ ਹੈ। ਉਹਨਾਂ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਸਮੂਹ ਕੈਨੇਡਾ ਵਾਸੀਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਇਸ ਮੇਲੇ ਵਿੱਚ ਵੱਧ ਚੜ ਕੇ ਹਿਸਾ ਲੈਣ ਤਾਂ ਕਿ ਅਸੀਂ ਸਭ ਪੰਜਾਬ ਦੇ ਇਸ ਤਿਉਹਾਰ ਨੂੰ ਇਕਤਰ ਹੋ ਕੇ ਮਨਾ ਸਕੀਏ ਅਤੇ ਆਪਣੀ ਭਾਈਵਾਲੀ ਨੂੰ ਹੋਰ ਵਧਾ ਸਕੀਏ।
ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਸਭ ਇਸ ਮੇਲੇ ਵਿਚ ਹੁੰਮ ਹੁੰਮਾ ਕੇ ਪਹੁੰਚਣ ਦੀ ਕੋਸ਼ਿਸ਼ ਕਰੋਗੇ। ਵਧੇਰੇ ਜਾਣਕਾਰੀ ਲਈ ਦਲਜੀਤ ਸਿੰਘ ਗੈਦੂ ਨਾਲ 416-305-9878 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜਿਨਾਂ ਦੇ ਬੱਚੇ ਅਤੇ ਵਡੇਰੇ ਅਤੇ ਬਜੁਰਗ ਵਿਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਵੀ ਇਸ ਨੰਬਰ ‘ਤੇ ਸੰਪਰਕ ਕਰਕੇ ਦਸ ਸਕਦੇ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …