Breaking News
Home / ਪੰਜਾਬ / ਨਸ਼ੇ ਦੀ ਆਦਤ ਨੇ ਪਤੀ ਨੂੰ ਖਾਧਾ, ਨੌਜਵਾਨ ਬੇਟੇ ਨੂੰ ਨਸ਼ੇ ਦੇ ਚੁੰਗਲ ‘ਚੋਂ ਕੱਢਿਆ ਮਾਂ ਨੇ

ਨਸ਼ੇ ਦੀ ਆਦਤ ਨੇ ਪਤੀ ਨੂੰ ਖਾਧਾ, ਨੌਜਵਾਨ ਬੇਟੇ ਨੂੰ ਨਸ਼ੇ ਦੇ ਚੁੰਗਲ ‘ਚੋਂ ਕੱਢਿਆ ਮਾਂ ਨੇ

10 ਸਾਲ ਦੇ ਸੰਘਰਸ਼ ਤੋਂ ਬਾਅਦ 45 ਦਿਨਾਂ ‘ਚ ਮਾਂ ਨੇ ਬੇਟੇ ਤੋਂ ਛੁਡਾਇਆ ਨਸ਼ਾ, ਸੰਗਰੂਰ ਰੈਡਕਰਾਸ ਨਸ਼ਾਮੁਕਤੀ ਕੇਂਦਰ ‘ਚ ਮਿਲੀ ਸਫ਼ਲਤਾ
ਸੰਗਰੂਰ/ਬਿਊਰੋ ਨਿਊਜ਼ : ਨਸ਼ੇ ਦੀ ਆਦਤ ਕੇ ਕਾਰਨ ਇਕਲੌਤੇ ਨੌਜਵਾਨਾ ਬੇਟੇ ਨੂੰ ਮੌਤ ਦੇ ਮੂੰਹ ‘ਚ ਜਾਂਦਾ ਦੇਖ ਮਾਂ ਕੋਈ ਦਿਨ ਅਜਿਹਾ ਨਹੀਂਸੀ, ਜਿਸ ਦਿਨ ਉਸ ਦੀਆਂ ਅੱਖਾਂ ‘ਚੋਂ ਅੱਥਰੂ ਨਾ ਟਪਕੇ ਹੋਣ। ਪਹਿਲਾਂ 20 ਸਾਲ ਤੱਕ ਪਤੀ, ਫਿਰ 10 ਸਾਲ ਤੱਕ ਬੇਟੇ ਨੂੰ ਨਸ਼ੇ ਦੇ ਚੁੰਗਲ ‘ਚ ਫਸਿਆ ਦੇਖ ਮਾਂ ਨੇ ਕਦੇ ਵੀ ਆਪਣੀ ਉਮੀਦ ਨਹੀਂ ਟੁੱਟਣ ਦਿੱਤੀ। ਹਾਲਾਂਕਿ ਨਸ਼ੇ ਦੀ ਆਦਤ ਪਤੀ ਨੂੰ ਨਿਗਲ ਗਈ ਪ੍ਰੰਤੂ ਬੇਟੇ ਨੂੰ ਲੰਬੇ ਸੰਘਰਸ਼ ਤੋਂ ਬਾਅਦ ਨਸ਼ੇ ਦੇ ਚੁੰਗਲ ‘ਚੋਂ ਕੱਢਣ ਤੋਂ ਬਾਅਦ ਅੱਜ ਨਸ਼ਾ ਮੁਕਤੀ ਕੇਂਦਰ ‘ਚ ਉਸੇ ਮਾਂ ਦੀ ਅੱਖਾਂ ਤੋਂ ਇਕ ਵਾਰ ਫਿਰ ਅੱਥਰੂ ਛਲਕ ਆਏ, ਪ੍ਰੰਤੂ ਇਹ ਖੁਸ਼ੀ ਦੇ ਸਨ, ਕਿਉਂਕਿ ਬੇਟਾ ਨਸ਼ਾ ਛੱਡ ਚੁੱਕਿਆ ਹੈ, ਜੋ ਨਸ਼ਾਮੁਕਤੀ ਕੇਂਦਰ ‘ਚ ਡਰਾਈਵਰੀ ਕਰਦਾ ਹੈ।
ਦਿੜ੍ਹਬਾ ਦੀ ਨਿਵਾਸੀ ਲਖਵਿੰਦਰ ਕੌਰ ਦੇ ਅਨੁਸਾਰ ਉਸ ਦਾ ਵਿਆਹ 1987 ‘ਚ ਗੁੱਡੂ ਸਿੰਘ ਦੇ ਨਾਲ ਹੋਈ ਸੀ। ਉਸ ਨੂੰ ਪਤਾ ਚੱਲਿਆ ਕਿ ਉਸ ਦਾ ਪਤੀ ਨਸ਼ੇ ਦੇ ਆਦੀ ਹੈ। ਨਸ਼ੇ ਨਾਲ 1995 ‘ਚ ਪਤੀ ਦੀ ਮੌਤ ਹੋ ਗਈ। ਉਸ ਨੂੰ ਪਤਾ ਚੱਲਿਆ ਕਿ ਉਸਦਾ ਪਤੀ ਨਸ਼ੇ ਦਾ ਆਦੀ ਹੈ। ਨਸ਼ੇ ਨਾਲ 1995 ‘ਚ ਪਤੀ ਦੀ ਮੌਤ ਹੋ ਗਈ। ਉਸ ਸਮੇਂ ਬੇਟਾ ਮਾਲਵਿੰਦਰ ਸਿੰਘ ਸਿਰਫ਼ 3 ਸਾਲ ਦਾ ਸੀ।
2009 ‘ਚ ਉਸ ਨੇ ਬੇਟੇ ਦਾ ਵਿਆਹ ਕਰ ਦਿੱਤਾ ਸੀ। ਜਲਦੀ ਹੀ ਉਸ ਦਾ ਤਲਾਕ ਹੋ ਗਿਆ, ਜਿਸ ਤੋਂ ਬਾਅਦ ਇਹ ਨਸ਼ਾ ਕਰਨ ਲੱਗਿਆ। 2010 ‘ਚ ਉਸ ਨੇ ਦੁਬਾਰਾ ਬੇਟੇ ਦਾ ਵਿਆਹ ਕਰ ਦਿੱਤਾ। ਨਸ਼ੇ ਦੇ ਕਾਰਨ ਬੇਟਾ ਘਰ ਤੋਂ ਪੈਸਿਆਂ ਦੀ ਮੰਗ ਕਰਨ ਲੱਗਿਆ। ਪੈਸੇ ਨਾ ਦੇਣ ‘ਤੇ ਆਤਮ ਹੱਤਿਆ ਦੀ ਧਮਕੀ ਦਿੰਦਾ। ਕਈ ਵਾਰ ਘਰ ‘ਚ ਝਗੜਾ ਵੀ ਕਰਦਾ। ਇਹ ਰੋਜ਼ਾਨਾ ਘਰ ਤੋਂ 20 ਹਜ਼ਾਰ ਰੁਪਏ ਤੱਕ ਲੈ ਜਾਂਦਾ। ਮੈਡੀਕਲ ਨਸ਼ਾ, ਸਮੈਕ ਅਤੇ ਸ਼ਰਾਬ ਪੀਣ ਲੱਗਿਆ ਸੀ, 12 ਏਕੜ ਜ਼ਮੀਨ ‘ਚੋਂ 2 ਏਕੜ ਜ਼ਮੀਨ ਵੇਚਣੀ ਪਈ, ਇਸ ਤੋਂ ਇਲਾਵਾ ਬੈਂਕ ਤੋਂ 5 ਲੱਖ ਰੁਪਏ ਦਾ ਕਰਜ਼ਾ ਵੀ ਲਿਆ। 2015 ‘ਚ ਨਸ਼ੇ ਨੇ ਲਖਵਿੰਦਰ ਦੀ ਹਾਲਤ ਕਾਫ਼ੀ ਬਿਗੜ ਗਈ। ਇਸ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਪੰਜ ਦਿਨ ਦੇ ਇਲਾਜ ਅਤੇ 1 ਲੱਖ ਰੁਪਏ ਦਾ ਖਰਚ ਆਇਆ। ਲਖਵਿੰਦਰ ਨੂੰ ਨੀਂਦ ਆਉਣੀ ਬੰਦ ਹੋ ਗਈ ਸੀ, ਜਿਸ ਦੇ ਕਾਰਨ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗਿਆ। ਉਸ ਨੂੰ ਡਰ ਸਤਾਉਣ ਲੱਗਿਆ ਕਿ ਨੌਜਵਾਨਾ ਬੇਟਾ ਕੋਈ ਗਲਤ ਕਦਮ ਨਾ ਚੁੱਕ ਲਵੇ। ਅਜਿਹੇ ‘ਚ ਉਹ ਖੁਦ ਪੂਰੀ-ਪੂਰੀ ਰਾਤ ਜਾ ਕੇ ਪਹਿਰਾ ਦਿੰਦੀ ਸੀ। ਪਟਿਆਲਾ ਤੋਂ ਇਲਾਜ ਕਰਵਾਇਆ ਗਿਆ ਪ੍ਰੰਤੂ ਕੋਈ ਫਰਕ ਨਹੀਂ ਪਿਆ।
ਨਸ਼ਾ ਮੁਕਤੀ ਕੇਂਦਰ ‘ਚ ਹੀ ਡਰਾਈਵਰ ਦੀ ਨੌਕਰੀ ਮਿਲੀ
ਲਖਵਿੰਦਰ ਦਾ ਨਸ਼ਾ ਛੁਡਾਉਣ ਦੇ ਲਈ ਕਈ ਵਾਰ ਯਤਨ ਕੀਤਾ ਗਿਆ। ਨਿੱਜੀ ਡਾਕਟਰਾਂ ਤੋਂ ਕਈ ਵਾਰ ਦਵਾਈ ਲਈ ਗਈ, ਇਕ ਸਾਲ ਤੱਕ ਦਵਾਈ ਦਿੱਤੀ ਗਈ। ਹਾਲਾਂਕਿ ਇਕ ਮਹੀਨੇ ਦੀ ਦਵਾਈ ‘ਤੇ 15 ਹਜ਼ਾਰ ਰੁਪਏ ਤੋਂ ਜ਼ਿਆਦਾ ਖਰਚ ਆਉਂਦਾ ਸੀ। ਇਸ ਤੋਂ ਇਲਾਵਾ ਲਖਵਿੰਦਰ ਚੋਰੀ ਛਿਪੇ ਨਸ਼ਾ ਕਰਦਾ ਰਹਿੰਦਾ ਸੀ। ਪਤਾ ਲੱਗਣ ‘ਤੇ ਬੇਟੇ ਨੂੰ ਰੈਡਕਰਾਸ ਨਸ਼ਾ ਮੁਕਤੀ ਕੇਂਦਰ ‘ਚ 45 ਦਿਨਾਂ ਤੱਕ ਰੱਖਿਆ, ਤਦ ਲਖਵਿੰਦਰ ਨੂੰ ਨਸ਼ੇ ਤੋਂ ਮੁਕਤੀ ਮਿਲੀ। ਉਨ੍ਹਾਂ ਨੇ ਦੱਸਿਆ ਕਿ ਲਖਵਿੰਦਰ ਨੇ ਨਸ਼ਾ ਮੁਕਤੀ ਕੇਂਦਰ ‘ਚ ਨਸ਼ਾ ਛੱਡਿਆ। ਉਨ੍ਹਾਂ ਦੇ ਲਈ ਤਾਂ ਇਹੀ ਮੰਦਿਰ ਅਤੇ ਗੁਰਦੁਆਰਾ ਹੈ। ਹੁਣ ਲਖਵਿੰਦਰ ਨੂੰ ਨਸ਼ਾ ਮੁਕਤੀ ਕੇਂਦਰ ‘ਚ ਹੀ ਡਰਾਈਵਰ ਦੀ ਨੌਕਰੀ ਮਿਲ ਗਈ ਹੈ।
ਲਖਵਿੰਦਰ ਖੜ੍ਹਾ ਨਹੀਂ ਹੋ ਸਕਦਾ ਸੀ ਪ੍ਰੰਤੂ ਨਸ਼ਾ ਛੱਡਣ ਲਈ ਤਿਆਰ ਸੀ : ਡਾਇਰੈਕਟਰ
ਨਸ਼ਾ ਮੁਕਤੀ ਕੇਂਦਰ ਦੇ ਡਾਇਰੈਕਟਰ ਮੋਹਨ ਸ਼ਰਮਾ ਨੇ ਦੱਸਿਆ ਕਿ ਲਖਵਿੰਦਰ ਜਦੋਂ ਉਨ੍ਹਾਂ ਦੇ ਕੋਲ ਆਇਆ ਸੀ ਤਾਂ ਉਸ ਦੀ ਹਾਲਤ ਬਹੁਤ ਖਰਾਬ ਸੀ। ਉਹ ਖੜ੍ਹ ਵੀ ਨਹੀਂ ਸੀ ਸਕਦਾ। ਉਨ੍ਹਾਂ ਨੇ ਜਦੋਂ ਲਖਵਿੰਦਰ ਦੀ ਕੌਂਸਲਿੰਗ ਕੀਤੀ ਤਾਂ ਉਹ ਨਸ਼ਾ ਛੱਡਣ ਦੇ ਲਈ ਤਿਆਰ ਸੀ। ਪਰਿਵਾਰ ਨੂੰ ਡਰ ਹੈ ਕਿ ਲਖਵਿੰਦਰ ਕਿਤੇ ਫਿਰ ਤੋਂ ਨਸ਼ਾ ਨਾ ਕਰਨ ਲੱਗ ਜਾਵੇ, ਜਿਸ ਕਾਰਨ ਉਨ੍ਹਾਂ ਨੇ ਆਪਣੀ ਨਿੱਜੀ ਗੱਡੀ ‘ਤੇ ਡਰਾਈਵਰ ਦੀ ਨੌਕਰੀ ਦੇ ਦਿੱਤੀ।
ਤਣਾਅ ਦੂਰ ਕਰਨ ਲਈ ਪੀਤੀ ਸਿਗਰਟ ਤਾਂ ਨਸ਼ੇ ਦਾ ਆਦੀ ਹੋਇਆ : ਲਖਵਿੰਦਰ
ਲਖਵਿੰਦਰ ਸਿੰਘ ਦੇ ਦੱਸਣ ਅਨੁਸਾਰ, ਉਸ ਨੇ ਮਾਨਸਿਕ ਤਣਾਅ ਦੂਰ ਕਰਨ ਲਈ ਪਹਿਲੀ ਵਾਰ ਇਕ ਸਿਗਰਟ ਪੀਤੀ ਸੀ, ਜਿਸ ਤੋਂ ਬਾਅਦ ਰੋਜ਼ਾਨਾ ਸਿਗਰਟ ਪੀਣ ਦਾ ਆਦੀ ਹੋ ਗਿਆ। ਫਿਰ ਹੌਲੀ-ਹੌਲੀ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਨਸ਼ੇ ਦੀ ਆਦਤ ਵਧਦੀ ਗਈ, ਜਿਸ ਦੇ ਕਾਰਨ ਉਸ ਨੇ ਸ਼ਰਾਬ ਦੇ ਨਾਲ ਸੁਲਫਾ ਵੀ ਲੈਣਾ ਸ਼ੁਰੂ ਕਰ ਦਿੱਤਾ। ਮੈਡੀਕਲ ਨਸ਼ਾ ਲੈਣਾ ਵੀ ਸ਼ੁਰੂ ਕਰ ਦਿੱਤਾ। ਹੋਲੀ-ਹੌਲੀ ਸਮੈਕ ਦੀ ਆਦਤ ਪੈ ਗਈ।

Check Also

ਪੰਜਾਬ ’ਚੋਂ ਨਸ਼ੇ ਨੂੰ ਸਿਰਫ ਭਾਜਪਾ ਹੀ ਖਤਮ ਕਰ ਸਕਦੀ ਹੈ : ਡਾ ਸੁਭਾਸ਼ ਸ਼ਰਮਾ

ਬੰਗਾ : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ …