ਹੁਣ ਸ਼ਾਮੀਂ 6 ਵਜੇ ਸ਼ੁਰੂ ਹੋਇਆ ਕਰੇਗੀ ਝੰਡੇ ਦੀ ਰਸਮ
ਅਟਾਰੀ/ਬਿਊਰੋ ਨਿਊਜ਼ : ਅਟਾਰੀ-ਵਾਹਗਾ ਸਰਹੱਦ ’ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਇਹ ਤਬਦੀਲੀ ਗਰਮੀ ਅਤੇ ਸਰਦੀ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਜਾਂਦੀ ਹੈ। ਬਦਲਦੇ ਮੌਸਮ ਦੇ ਮੱਦੇਨਜ਼ਰ ਹੁਣ ਇਹ ਪਰੇਡ ਭਾਰਤੀ ਸਮੇਂ ਅਨੁਸਾਰ ਸ਼ਾਮ ਨੂੰ 6 : 00 ਵਜੇ ਤੋਂ 6:30 ਵਜੇ ਤੱਕ ਅਤੇ ਪਾਕਿਸਤਾਨੀ ਸਮੇਂ ਅਨੁਸਾਰ ਸ਼ਾਮ ਨੂੰ 5 : 30 ਵਜੇ ਤੋਂ 6 ਵਜੇ ਤੱਕ ਝੰਡੇ ਦੀ ਰਸਮ ਹੋਇਆ ਕਰੇਗੀ ਅਤੇ ਇਹ ਸਮਾਂ ਅੱਜ ਤੋਂ ਹੀ ਲਾਗੂ ਹੋ ਜਾਵੇਗਾ। ਬੀਐਸਐਫ਼ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਅਟਾਰੀ ਸਰਹੱਦ ਵਿਖੇ ਝੰਡੇ ਦੀ ਰਸਮ ਵੇਖਣ ਆਉਣ ਵਾਲੇ ਭਾਰਤੀ ਸੈਲਾਨੀ ਸ਼ਾਮ 5 ਵਜ਼ੇ ਤੱਕ ਅਟਾਰੀ ਸਰਹੱਦ ਵਿਖੇ ਪਹੁੰਚਣ। ਉਨ੍ਹਾਂ ਕਿਹਾ ਕਿ ਭਾਰਤੀ ਸੈਲਾਨੀ ਆਪਣੇ ਨਾਲ ਭਾਰੀ ਬੈਗ, ਇਲੈਕਟ੍ਰੋਨਿਕ ਚੀਜ਼ਾਂ ਆਦਿ ਨਾ ਲੈ ਆਉਣ ਤਾਂ ਕਿ ਚੈਕਿੰਗ ਸਮੇਂ ਉਨ੍ਹਾਂ ਨੂੰ ਕਿਸੇ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …