10.7 C
Toronto
Tuesday, October 14, 2025
spot_img
Homeਜੀ.ਟੀ.ਏ. ਨਿਊਜ਼ਆਗੂ ਵਜੋਂ ਕੰਜ਼ਰਵੇਟਿਵਾਂ ਨੇ ਕੈਂਡਿਸ ਬਰਗਨ ਦੀ ਕੀਤੀ ਚੋਣ

ਆਗੂ ਵਜੋਂ ਕੰਜ਼ਰਵੇਟਿਵਾਂ ਨੇ ਕੈਂਡਿਸ ਬਰਗਨ ਦੀ ਕੀਤੀ ਚੋਣ

Parvasi News, Canada
ਬੁੱਧਵਾਰ ਸ਼ਾਮ ਨੂੰ ਕਰਵਾਈ ਗਈ ਪ੍ਰਾਈਵੇਟ ਵੋਟਿੰਗ ਵਿੱਚ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੇ ਕੈਂਡਿਸ ਬਰਗਨ ਨੂੰ ਆਪਣਾ ਅੰਤਰਿਮ ਆਗੂ ਚੁਣ ਲਿਆ। ਇਸ ਤੋਂ ਪਹਿਲਾਂ ਪਾਰਟੀ ਦੇ 73 ਐਮਪੀਜ਼ ਵੱਲੋਂ ਐਰਿਨ ਓਟੂਲ ਨੂੰ ਪਾਰਟੀ ਦੀ ਲੀਡਰਸਿ਼ਪ ਤੋਂ ਬਾਹਰ ਕਰਨ ਲਈ ਕੀਤੀ ਗਈ ਵੋਟਿੰਗ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ। ਓਟੂਲ ਨੂੰ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕਈ ਲੋਕਾਂ ਨੇ ਪਾਰਟੀ ਦੇ ਅੰਤਰਿਮ ਆਗੂ ਬਣਨ ਲਈ ਆਪਣੇ ਨਾਂਵਾਂ ਦੀ ਪੇਸ਼ਕਸ਼ ਕੀਤੀ। ਸਾਰਨੀਆ-ਲੈਂਬਟਨ ਤੋਂ ਕੰਜ਼ਰਵੇਟਿਵ ਐਮਪੀ ਮੈਰੀਲਿਨ ਗਲੇਡੂ, ਨਿਊ ਬਰੰਜ਼ਵਿਕ ਸਾਊਥਵੈਸਟ ਤੋਂ ਐਮਪੀ ਜੌਹਨ ਵਿਲੀਅਮਸਨ, ਨਿਊ ਬਰੰਜ਼ਵਿਕ ਦੇ ਫੰਡੀ ਰੌਇਲ ਹਲਕੇ ਤੋਂ ਐਮਪੀ ਰੌਬ ਮੂਰ ਨੇ ਵੀ ਅੰਤਰਿਮ ਆਗੂ ਬਣਨ ਲਈ ਆਪਣੇ ਨਾਂਵਾਂ ਦੀ ਪੇਸ਼ਕਸ਼ ਕੀਤੀ।ਪਰ ਇਹ ਵੇਖਣ ਵਿੱਚ ਆਇਆ ਕਿ ਕਈ ਹਾਈ ਪ੍ਰੋਫਾਈਲ ਕੰਜ਼ਰਵੇਟਿਵਜ਼ ਨੇ ਫੈਡਰਲ ਲੀਡਰਸਿ਼ਪ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ। ਸਾਬਕਾ ਅੰਤਰਿਮ ਆਗੂ ਰੋਨਾ ਐਂਬਰੋਸ ਨੇ ਆਖਿਆ ਕਿ ਉਹ ਲੀਡਰ ਵਜੋਂ ਇੱਕ ਵਾਰੀ ਮੁੜ ਦੌੜ ਵਿੱਚ ਸ਼ਾਮਲ ਹੋਣ ਲਈ ਤਿਆਰ ਨਹੀਂ ਹੈ। ਇਸ ਤੋਂ ਪਹਿਲਾਂ ਇਸ ਹਫਤੇ ਦੇ ਸ਼ੁਰੂ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਤੇ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਆਖਿਆ ਸੀ ਕਿ ਉਨ੍ਹਾਂ ਨੂੰ ਫੈਡਰਲ ਲੀਡਰਸਿ਼ਪ ਵਿੱਚ ਕੋਈ ਦਿਲਚਸਪੀ ਨਹੀਂ ਤੇ ਉਹ ਆਪੋ ਆਪਣੀ ਪ੍ਰੋਵਿੰਸ ਉੱਤੇ ਹੀ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ।

RELATED ARTICLES
POPULAR POSTS