Breaking News
Home / ਜੀ.ਟੀ.ਏ. ਨਿਊਜ਼ / ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਓਟੂਲ ਨੇ ਪਾਰਟੀ ਆਗੂ ਵਜੋਂ ਦਿੱਤਾ ਅਸਤੀਫਾ

ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਓਟੂਲ ਨੇ ਪਾਰਟੀ ਆਗੂ ਵਜੋਂ ਦਿੱਤਾ ਅਸਤੀਫਾ

Parvasi News, Canada
ਐਰਿਨ ਓਟੂਲ ਨੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਵਜੋਂ ਅਸਤੀਫਾ ਦੇ ਦਿੱਤਾ ਹੈ ਪਰ ਉਹ ਦਰਹਾਮ, ਓਨਟਾਰੀਓ ਤੋਂ ਮੈਂਬਰ ਪਾਰਲੀਆਮੈਂਟ ਵਜੋਂ ਕੰਮ ਕਰਦੇ ਰਹਿਣਗੇ। ਬੁੱਧਵਾਰ ਨੂੰ ਗੁਪਤ ਢੰਗ ਨਾਲ ਕਰਵਾਈ ਗਈ ਵੋਟਿੰਗ ਵਿੱਚ ਬਹੁਗਿਣਤੀ ਕਾਕਸ ਨੇ ਓਟੂਲ ਨੂੰ ਹਟਾਉਣ ਲਈ ਵੋਟ ਕੀਤਾ।ਸਵੇਰੇ ਹੋਈ ਵਰਚੂਅਲ ਮੀਟਿੰਗ ਵਿੱਚ 118 ਵੋਟਾਂ ਪਈਆਂ, 73 ਐਮਪੀਜ਼ ਵੱਲੋਂ ਓਟੂਲ ਨੂੰ ਹਟਾਏ ਜਾਣ ਦੇ ਪੱਖ ਵਿੱਚ ਵੋਟ ਕੀਤਾ ਗਿਆ ਜਦਕਿ 45 ਐਮਪੀਜ਼ ਨੇ ਓਟੂਲ ਦੀ ਲੀਡਰਸਿ਼ਪ ਵਿੱਚ ਭਰੋਸਾ ਪ੍ਰਗਟਾਇਆ।119 ਮੈਂਬਰੀ ਕਾਕਸ ਦੇ ਚੇਅਰ ਸਕੌਟ ਰੀਡ ਨੇ ਆਖਿਆ ਕਿ ਉਨ੍ਹਾਂ ਇਸ ਦੌਰਾਨ ਵੋਟ ਨਹੀਂ ਕੀਤਾ। ਇਸ ਵੋਟਿੰਗ ਤੋਂ ਬਾਅਦ ਓਟੂਲ ਨੇ ਪਾਰਟੀ ਨੂੰ ਰਸਮੀ ਤੌਰ ਉੱਤੇ ਆਪਣਾ ਅਸਤੀਫਾ ਸੌਂਪ ਦਿੱਤਾ।ਉਨ੍ਹਾਂ ਦਰਹਾਮ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਮੈਂਬਰ ਪਾਰਲੀਆਮੈਂਟ ਵਜੋਂ ਆਪਣੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।ਉਨ੍ਹਾਂ ਆਪਣੀ ਪਤਨੀ ਰੈਬੈਕਾ ਤੇ ਆਪਣੇ ਬੱਚਿਆਂ ਮੌਲੀ ਤੇ ਜੈਕ ਦਾ ਸ਼ੁਕਰੀਆ ਵੀ ਅਦਾ ਕੀਤਾ।ਇਸ ਹਫਤੇ ਦੇ ਸ਼ੁਰੂ ਵਿੱਚ ਲੀਡਰਸਿ਼ਪ ਦੇ ਮੁਲਾਂਕਣ ਲਈ ਕਾਕਸ ਦੇ ਇੱਕ ਤਿਹਾਈ ਮੈਂਬਰਾਂ ਨੇ ਇੱਕ ਲੈਟਰ ਉੱਤੇ ਸਾਈਨ ਕੀਤੇ ਸਨ।
ਰਿਫੌਰਮ ਐਕਟ ਤਹਿਤ ਮਿਲੀਆਂ ਸ਼ਕਤੀਆਂ ਕਰਕੇ ਇਹ ਵੋਟਿੰਗ ਸੰਭਵ ਹੋ ਸਕੀ।ਪਾਰਟੀ ਆਗੂ ਬਣੇ ਰਹਿਣ ਲਈ ਓਟੂਲ ਨੂੰ 50 ਫੀ ਸਦੀ ਸਮਰਥਨ ਹਾਸਲ ਕਰਨ ਦੀ ਲੋੜ ਸੀ ਪਰ ਉਹ ਅਜਿਹਾ ਕਰਨ ਵਿੱਚ ਅਸਫਲ ਰਹੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …