37.4 C
Toronto
Tuesday, July 14, 2026
spot_img
HomeਕੈਨੇਡਾFrontਭਾਰਤ ਦੇ 27 ਰਾਜਾਂ ਵਿਚ ਫੈਲਿਆ ਕਰੋਨਾ ਦਾ ਨਵਾਂ ਵੈਰੀਐਂਟ 

ਭਾਰਤ ਦੇ 27 ਰਾਜਾਂ ਵਿਚ ਫੈਲਿਆ ਕਰੋਨਾ ਦਾ ਨਵਾਂ ਵੈਰੀਐਂਟ 

4300 ਤੋਂ ਵੱਧ ਐਕਟਿਵ ਮਾਮਲੇ ਅਤੇ ਹੁਣ ਤੱਕ 40 ਤੋਂ ਵੱਧ ਮੌਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਭਰ ਵਿਚ ਕਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ 4300 ਤੋਂ ਟੱਪ ਚੁੱਕੀ ਹੈ। ਇਹ ਮਾਮਲੇ 27 ਸੂਬਿਆਂ ਅਤੇ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ’ਚ ਸਾਹਮਣੇ ਆਏ ਹਨ। ਕਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ 1373 ਮਾਮਲੇ ਕੇਰਲ ਵਿਚ ਹਨ ਅਤੇ ਮਹਾਰਾਸ਼ਟਰ 510 ਮਾਮਲਿਆਂ ਨਾਲ ਦੂਜੇ ਨੰਬਰ ਹੈ। ਕਰੋਨਾ ਦੇ ਨਵੇਂ ਵੈਰੀਐਂਟ ਨਾਲ ਜਨਵਰੀ ਮਹੀਨੇ ਤੋਂ ਹੁਣ ਤੱਕ ਦੇਸ਼ ਵਿਚ 44 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿਚੋਂ 37 ਮਰੀਜ਼ਾਂ ਦੀ ਮੌਤ ਪਿਛਲੇ 5 ਦਿਨਾਂ ਦੌਰਾਨ ਹੋਈ ਹੈ। ਹਿਮਾਚਲ ਪ੍ਰਦੇਸ਼ ਵਿਚ ਵੀ ਕਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆ ਚੁੱਕਾ ਹੈ। ਇਸਦੇ ਚੱਲਦਿਆਂ ਹਿਮਾਚਲ ਸਰਕਾਰ ਨੇ ਐਡਵਾਈਜ਼ਰੀ ਜਾਰੀ ਕਰਕੇ ਸਾਰੇ ਹਸਪਤਾਲਾਂ ਵਿਚ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਹੈ। ਇਸਦੇ ਚੱਲਦਿਆਂ ਕੇਰਲ ਸਰਕਾਰ ਨੇ ਨਵੀਆਂ ਗਾਈਡ ਲਾਈਨਜ਼ ਦੇ ਤਹਿਤ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਮੌਕ ਡਰਿੱਲ ਕਰਵਾਉਣ ਦਾ ਨਿਰਦੇਸ਼ ਦਿੱਤਾ ਹੈ। ਪੰਜਾਬ ਵਿਚ ਵੀ ਹੁਣ ਤੱਕ ਕਰੋਨਾ ਦੇ ਨਵੇਂ ਵੈਰੀਐਂਟ ਦੇ 12 ਮਾਮਲੇ ਆ ਚੁੱਕੇ ਹਨ।
RELATED ARTICLES
POPULAR POSTS