ਫਾਈਜ਼ਰ ਕੰਪਨੀ ਦਾ ਕਹਿਣਾ – ਕੋਵਿਡ ਦੇ ਇਲਾਜ ਲਈ ਐਂਟੀਵਾਇਰਲ ਗੋਲੀ ਸਾਲ ਦੇ ਅਖੀਰ ਤੱਕ ਆਉਣ ਦੀ ਉਮੀਦ
ਨਵੀਂ ਦਿੱਲੀ/ਬਿਊਰੋ ਨਿਊਜ਼
ਨਿਊਜ਼ੀਲੈਂਡ ਸਰਕਾਰ ਨੇ ਰੈੱਡ ਕਰਾਸ ਜਰੀਏ ਭਾਰਤ ਨੂੰ 1 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ। ਧਿਆਨ ਰਹੇ ਕਿ ਭਾਰਤ ਇਸ ਵੇਲੇ ਕਰੋਨਾ ਦੀ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ। ਨਿਊਜ਼ੀਲੈਂਡ ਦੇ ਵਿਦੇਸ਼ੀ ਮੰਤਰੀ ਨਾਨਾਇਆ ਮਾਹੂਟਾ ਨੇ ਵੀ ਭਾਰਤ ਦੀ ਕੀਤੀ ਜਾ ਰਹੀ ਸਹਾਇਤਾ ਬਾਰੇ ਲਿਖਿਆ ਹੈ। ਇਸੇ ਦੌਰਾਨ ਫਾਈਜ਼ਰ ਕੰਪਨੀ ਦੇ ਸੀ.ਈ.ਓ. ਦਾ ਕਹਿਣਾ ਹੈ ਕਿ ਕੋਵਿਡ ਦੇ ਇਲਾਜ ਲਈ ਐਂਟੀਵਾਇਰਲ ਗੋਲੀ ਸਾਲ ਦੇ ਅੰਤ ਤਕ ਤਿਆਰ ਹੋ ਸਕਦੀ ਹੈ। ਫਾਈਜ਼ਰ ਦੇ ਸੀ.ਈ.ਓ. ਐਲਬਰਟ ਬੌਲਾ ਨੇ ਦੱਸਿਆ ਕਿ ਇਸ ਐਂਟੀ ਵਾਇਰਲ ਗੋਲੀ ਦੇ ਅਸਰਦਾਰ ਹੋਣ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ।
Check Also
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਖੋਲ੍ਹੇ
ਪਹਿਲੇ ਦਿਨ ਵੱਡੀ ਗਿਣਤੀ ਸਰਧਾਲੂਆਂ ਨੇ ਮੱਥਾ ਟੇਕਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਉੱਤਰਾਖੰਡ ’ਚ ਗੁਰਦੁਆਰਾ ਸ੍ਰੀ …