24.3 C
Toronto
Tuesday, September 8, 2026
spot_img
Homeਦੁਨੀਆਅਮਰੀਕੀ ਸੰਸਦ 'ਚ 14 ਅਪ੍ਰੈਲ ਨੂੰ 'ਰਾਸ਼ਟਰੀ ਸਿੱਖ ਦਿਵਸ' ਵਜੋਂ ਮਨਾਉਣ ਦਾ...

ਅਮਰੀਕੀ ਸੰਸਦ ‘ਚ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’ ਵਜੋਂ ਮਨਾਉਣ ਦਾ ਮਤਾ ਪੇਸ਼

ਅਮਰੀਕੀ ਸੰਸਦ ‘ਚ 14 ਅਪ੍ਰੈਲ ਨੂੰ ‘ਰਾਸ਼ਟਰੀ ਸਿੱਖ ਦਿਵਸ’ ਵਜੋਂ ਮਨਾਉਣ ਦਾ ਮਤਾ ਪੇਸ਼ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਦੋ ਸੰਸਦ ਮੈਂਬਰਾਂ ਨੇ 14 ਅਪ੍ਰੈਲ ਨੂੰ ਰਾਸ਼ਟਰੀ ਸਿੱਖ ਦਿਵਸ (ਨੈਸ਼ਨਲ ਸਿੱਖ ਡੇਅ) ਦੇ ਰੂਪ ‘ਚ ਮਨਾਉਣ ਦੇ ਲਈ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰੈਜ਼ੈਂਟਿਵਸ (ਪ੍ਰਤੀਨਿਧੀ ਸਭਾ) ‘ਚ ਮਤਾ ਪੇਸ਼ ਕੀਤਾ ਹੈ। ਅਮਰੀਕਾ ‘ਚ ਲੋਕਾਂ ਨੂੰ ਮਜ਼ਬੂਤ ਅਤੇ ਪ੍ਰੇਰਿਤ ਕਰਨ ‘ਚ ਸਿੱਖ ਭਾਈਚਾਰੇ ਦੇ ਯੋਗਦਾਨ ਦਾ ਸਨਮਾਨ ਕਰਦਿਆਂ ਹੋਇਆਂ ਇਹ ਮਤਾ ਪੇਸ਼ ਕੀਤਾ ਗਿਆ ਹੈ। ਪ੍ਰਸਤਾਵ ‘ਚ ਲਿਖਿਆ ਹੈ ਕਿ 14 ਅਪ੍ਰੈਲ ਨੂੰ ਸਿੱਖ ਵਿਸਾਖੀ ਦੇ ਰੂਪ ‘ਚ ਮਨਾਉਂਦੇ ਹਨ। ਉਹ ਇਸ ਦਿਨ ਨੂੰ ਖਾਲਸਾ ਸਾਜਨਾ ਦਿਵਸ ਦੇ ਰੂਪ ‘ਚ ਮਨਾਉਂਦੇ ਹਨ। ਵਿਸਾਖੀ ਧਰਮ ਦੇ ਇਤਿਹਾਸ ਅਤੇ ਸਿੱਖਾਂ ਦੀ ਪਹਿਚਾਣ ਬਣਾਏ ਰੱਖਣ ‘ਚ ਅਹਿਮ ਭੂਮਿਕਾ ਨਿਭਾਉਂਦੀ ਹੈ।
ਅਮਰੀਕੀ ਸੰਸਦ ਮੈਂਬਰ ਮੈਰੀਗੇ ਸਕੈਨਲੋਨ ਨੇ ਮਤਾ ਪੇਸ਼ ਕਰਦਿਆਂ ਹੋਇਆਂ ਕਿਹਾ ਕਿ ਅਮਰੀਕਾ ਦੇ ਸਿਧਾਂਤਾਂ ਦੀ ਤਰ੍ਹਾਂ ਹੀ ਸਿੱਖ ਭਾਈਚਾਰਾ ਧਾਰਮਿਕ ਪ੍ਰੋਗਰਾਮਾਂ ਨਾਲ ਜਨਤਕ ਸੇਵਾ ਕਰਦਾ ਹੈ। ਮੈਰੀਗੇ ਨੇ ਕਿਹਾ ਕਿ ਅਮਰੀਕਾ ਦੀ ਜਨਤਾ ਦੇਸ਼ ਨੂੰ ਖ਼ੁਸ਼ਹਾਲ ਬਣਾਉਣ ਲਈ ਸਿੱਖ ਭਾਈਚਾਰੇ ਦਾ ਸਨਮਾਨ ਕਰਦੀ ਹੈ। ਮਤੇ ‘ਚ ਕਿਹਾ ਗਿਆ ਹੈ ਕਿ ਵਿਸਾਖੀ ਦੇ ਦਿਨ ਸਿੱਖ ਸੰਨ 1699 ਦੇ ਖਾਲਸਾ ਸਾਜਨਾ ਦਿਵਸ ਨੂੰ ਵੀ ਯਾਦ ਕਰਦੇ ਹਨ। ਇਸੇ ਦਿਨ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਤਿਆਚਾਰ ਖ਼ਿਲਾਫ਼ ਲੜਨ ਲਈ ਖਾਲਸਾ ਸਾਜਿਆ ਸੀ। ਉਨ੍ਹਾਂ ਕਿਹਾ ਕਿ ਦੁਨੀਆ ਭਰ ‘ਚ ਸਿੱਖਾਂ ਦੇ ਨਾਲ ਵਿਸਾਖੀ ਮਨਾਉਣਾ ਅਤੇ ਅਮਰੀਕਾ ਦੇ ਲਈ ਕੀਤੇ ਗਏ ਸਿੱਖਾਂ ਦੇ ਯੋਗਦਾਨ ਦਾ ਸਨਮਾਨ ਕਰਦਿਆਂ ਹੋਇਆਂ ਮਤਾ ਉੱਚਿਤ ਹੈ।

RELATED ARTICLES
POPULAR POSTS