Breaking News
Home / ਦੁਨੀਆ / ਸਾਕਾ ਨੀਲਾ ਤਾਰਾ ਸਬੰਧੀ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਹੋਵੇਗੀ ਜਾਂਚ : ਜੈਰੇਮੀ ਕੌਰਬਿਨ

ਸਾਕਾ ਨੀਲਾ ਤਾਰਾ ਸਬੰਧੀ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਹੋਵੇਗੀ ਜਾਂਚ : ਜੈਰੇਮੀ ਕੌਰਬਿਨ

ਲੰਡਨ : ਲੇਬਰ ਪਾਰਟੀ ਦੇ ਆਗੂ ਜੈਰੇਮੀ ਕੌਰਬਿਨ ਨੇ ਐਲਾਨ ਕੀਤਾ ਕਿ 1984 ਵਿੱਚ ਸਾਕਾ ਨੀਲਾ ਤਾਰਾ ਸਬੰਧੀ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਸੁਤੰਤਰ ਜਾਂਚ ਕਰਵਾਈ ਜਾਵੇਗੀ। ਗਾਰਡੀਅਨ ਅਖ਼ਬਾਰ ਦੀ ਇਕ ਰਿਪੋਰਟ ਮੁਤਾਬਕ ਕੌਰਬਿਨ ਨੇ ਵਾਅਦਾ ਕੀਤਾ ਸਾਕਾ ਨੀਲਾ ਤਾਰਾ ਬਾਰੇ ਜਾਂਚ ਕਰਾਉਣ ਦਾ ਵਾਅਦਾ ਪਾਰਟੀ ਦੇ ਅਗਲੇ ਚੋਣ ਮਨੋਰਥ ਪੱਤਰ ਵਿੱਚ ਦਰਜ ਕੀਤਾ ਜਾਵੇਗਾ ਤੇ ਜੇ ਚੋਣਾਂ ਵਿੱਚ ਪਾਰਟੀ ਦੀ ਜਿੱਤ ਹੋਈ ਤਾਂ ਨਵੀਂ ਸਰਕਾਰ ਆਪਣਾ ਵਾਅਦਾ ਨਿਭਾਵੇਗੀ। ਸਿੱਖ ਦੀਆਂ ਜਥੇਬੰਦੀਆਂ ਲਗਾਤਾਰ ਇਸ ਮਸਲੇ ਦੀ ਜਾਂਚ ਕਰਾਉਣ ਦੀ ઠਮੰਗ ਕਰਦੀਆਂ ਰਹੀਆਂ ਹਨ। ਇਹ ਕਿਹਾ ਜਾਂਦਾ ਹੈ ਕਿ ਸਾਬਕਾ ઠਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਸਰਕਾਰ ਨੇ ਸਾਕਾ ਨੀਲਾ ਤਾਰਾ ਬਾਰੇ ਭਾਰਤ ਸਰਕਾਰ ਨੂੰ ਸਲਾਹ ਦੇਣ ਲਈ ਇਕ ਸਪੈਸ਼ਲ ਏਅਰ ઠਸਰਵਿਸ ਅਫ਼ਸਰ ਨਵੀਂ ਦਿੱਲੀ ਭੇਜਿਆ ਸੀ।
ਪਾਕਿਸਤਾਨ ਦੀ ਮਸ਼ਹੂਰ ਨਾਟਕਕਾਰ ਮਦੀਹਾ ਗੌਹਰ ਦਾ ਦੇਹਾਂਤ
ਲਾਹੌਰ : ਪਾਕਿਸਤਾਨ ਦੀ ਪ੍ਰਸਿੱਧ ਨਾਟਕਕਾਰ ਤੇ ਨਿਰਦੇਸ਼ਕ ਮਦੀਹਾ ਗੌਹਰ ਦਾ ਬੁੱਧਵਾਰ ਸਵੇਰੇ ਇੱਥੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਭਾਰਤ ਤੇ ਪਾਕਿਸਤਾਨ ਵਿਚਾਲੇ ਅਮਨ ਦੀ ਹਮਾਇਤੀ 62 ਸਾਲਾ ਗੌਹਰ ਕਰੀਬ ਤਿੰਨ ਸਾਲ ਤੋਂ ਕੈਂਸਰ ਤੋਂ ਪੀੜਤ ਸੀ। 1956 ਵਿਚ ਕਰਾਚੀ ‘ਚ ਜਨਮੀ ਗੌਹਰ ਨੇ ਆਪਣੇ ਨਾਟਕਾਂ ਵਿਚ ਖ਼ਾਸ ਤੌਰ ‘ਤੇ ਔਰਤਾਂ ਨਾਲ ਸਬੰਧਿਤ ਮੁੱਦਿਆਂ ਨੂੰ ਉਠਾਇਆ। ਇਨ੍ਹਾਂ ਵਿਚ ਸਿੱਖਿਆ, ਅਣਖ ਖ਼ਾਤਰ ਕਤਲ, ਸਿਹਤ, ਪਰਿਵਾਰ ਨਿਯੋਜਨ ਤੇ ਬੱਚੀਆਂ ਦੇ ਅਧਿਕਾਰ ਪ੍ਰਮੁੱਖ ਹਨ। ‘ਟੋਬਾ ਟੇਕ ਸਿੰਘ’, ‘ਬੁੱਲ੍ਹਾ’, ‘ਦਾਰਾ’, ‘ਮੇਰਾ ਰੰਗ ਦੇ ਬਸੰਤੀ ਚੋਲਾ’, ‘ਕੌਣ ਹੈ ਯੇ ਗ਼ੁਸਤਾਖ਼’ ਉਨ੍ਹਾਂ ਦੇ ਪ੍ਰਮੁੱਖ ਨਾਟਕ ਹਨ। ਭਾਰਤ ਵਿਚ ਵੀ ਚਰਚਿਤ ਸੀ ਗੌਹਰ : ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਦੀ ਸਥਾਪਨਾ ਲਈ 1983 ਵਿਚ ਉਨ੍ਹਾਂ ਨੇ ਅਜੋਕਾ ਥੀਏਟਰ ਦੀ ਸਥਾਪਨਾ ਕੀਤੀ ਸੀ। ਅਜੋਕਾ ਦੇ ਕਲਾਕਾਰਾਂ ਨੇ ਭਾਰਤ ਸਮੇਤ ਏਸ਼ੀਆ ਤੇ ਯੂਰਪ ਦੇ ਕਈ ਦੇਸ਼ਾਂ ਵਿਚ ਆਪਣੀ ਪੇਸ਼ਕਾਰੀ ਦਿੱਤੀ। ਉਨ੍ਹਾਂ ਦੇ ਨਾਟਕ ਅੱਜ ਵੀ ਭਾਰਤ ਦੇ ਰੰਗਮੰਚ ਪ੍ਰੇਮੀਆਂ ਦੇ ਦਿਲਾਂ ਵਿਚ ਵਿਸ਼ੇਸ਼ ਸਥਾਨ ਰੱਖਦੇ ਹਨ। ਰੰਗਮੰਚ ਦੇ ਖੇਤਰ ‘ਚ ਬੇਮਿਸਾਲ ਯੋਗਦਾਨ ਦੇਣ ਬਦਲੇ 2006 ਵਿਚ ਉਨ੍ਹਾਂ ਨੂੰ ਨੀਦਰਲੈਂਡ ਦੇ ਵੱਕਾਰੀ ਪ੍ਰਿੰਸ ਕਲਾਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। 2005 ਵਿਚ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁੰਦਰ ਪਿਚਾਈ ਸਣੇ ਅਮਰੀਕੀ ਕੰਪਨੀਆਂ ਦੇ ਸੀਈਓਜ਼ ਨਾਲ ਮੁਲਾਕਾਤ ਕੀਤੀ

ਮੋਦੀ ਨੇ ਭਾਰਤ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ‘ਤੇ ਦਿੱਤਾ ਜ਼ੋਰ ਨਿਊਯਾਰਕ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ …