Home / ਦੁਨੀਆ / ਹਰਿਮੰਦਰ ਸਾਹਿਬ ਨੂੰ ਗੋਲਡਨ ਮਸਜਿਦ ਕਹਿਣ ਵਾਲੇ ਬਰਤਾਨਵੀ ਡਿਪਲੋਮੈਟ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫ਼ੀ

ਹਰਿਮੰਦਰ ਸਾਹਿਬ ਨੂੰ ਗੋਲਡਨ ਮਸਜਿਦ ਕਹਿਣ ਵਾਲੇ ਬਰਤਾਨਵੀ ਡਿਪਲੋਮੈਟ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫ਼ੀ

ਲੰਡਨ : ਬਰਤਾਨੀਆ ਦੇ ਇੱਕ ਡਿਪਲੋਮੈਟ ਨੇ ਸ੍ਰੀ ਹਰਿੰਮਦਰ ਸਾਹਿਬ ਨੂੰ ਮਸਜਿਦ ਕਹਿਣ ਬਾਅਦ ਸਿੱਖ ਭਾਈਚਾਰੇ ਵਿੱਚ ਉਪਜੇ ਰੋਹ ਅੱਗੇ ਝੁਕਦਿਆਂ ਮੁਆਫ਼ੀ ਮੰਗ ਲਈ ਹੈ। ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ ਦੇ ਅੰਡਰ ਸੈਕਟਰੀ ਸਿਮੋਨ ਮੈਕਡੋਨਲਡ ਨੇ ਅੰਮ੍ਰਿਤਸਰ ਵਿੱਚ ਸਥਿਤ ਹਰਿਮੰਦਰ ਸਾਹਿਬ ਨੂੰ ਇੱਕ ਟਵੀਟ ਵਿੱਚ ‘ਗੋਲਡਨ ਮਸਜਿਦ’ ਕਹਿਣ ਦੀ ਗੁਸਤਾਖ਼ੀ ਕਰ ਲਈ ਸੀ। ਉਸ ਨੇ ਬਰਤਾਨੀਆ ਦੀ ਰਾਣੀ ਦੀ 1997 ਵਿੱਚ ਅੰਮ੍ਰਿਤਸਰ ਵਿੱਚ ਮੱਥਾ ਟੇਕਣ ਆਈ ਦੀ ਫੋਟੋ ਨੂੰ ਇੱਕ ਮੋਮੈਂਟੋ ਉੱਤੇ ਪ੍ਰਕਾਸ਼ਿਤ ਕਰਵਾਇਆ ਸੀ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲਡਨ ਮਸਜਿਦ ਲਿਖ ਦਿੱਤਾ ਸੀ। ਗਲਤੀ ਦਾ ਅਹਿਸਾਸ ਹੋਣ ਉੱਤੇ ਉਸ ਨੇ ਮੁਆਫ਼ੀ ਮੰਗ ਲਈ ਹੈ। ਇਸ ਉੱਤੇ ਰੋਸ ਪ੍ਰਗਟਾਉਂਦਿਆਂ ਸਿੱਖ ਫੈਡਰੇਸ਼ਨ ਦੇ ਚੇਅਰਮੈਨ ਭਾਈ ਅਮਰੀਕ ਸਿੰਘ ਨੇ ਕਿਹਾ ਹੈ ਕਿ ਕਿਸੇ ਨੌਕਰਸ਼ਾਹ ਦੇ ਰੁਤਬੇ ਅਨੁਸਾਰ ਇਹ ਅਤਿ ਗੰਭੀਰ ਗਲਤੀ ਹੈ ਅਤੇ ਇਸ ਮੁਆਫ਼ੀ ਨੂੰ ਸਵੀਕਾਰ ਨਹੀ ਕੀਤਾ ਜਾ ਸਕਦਾ।

Check Also

ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਨੇ ਚੁੱਕੀ ਸਹੁੰ

ਗੈਰਕਾਨੂੰਨੀ ਪਰਵਾਸੀਆਂ ਦੀ ਅਮਰੀਕਾ ’ਚ ਐਂਟਰੀ ਹੋਵੇਗੀ ਬੰਦ ਵਾਸ਼ਿੰਗਟਨ/ਬਿਊਰੋ ਨਿਊਜ਼ ਡੋਨਾਲਡ ਟਰੰਪ ਨੇ ਅਮਰੀਕੀ ਸੰਸਦ …