ਇਜ਼ਰਾਈਲ ਨੇ ਹਮਾਸ ਦੇ 200 ਟਿਕਾਣਿਆਂ ’ਤੇ ਕੀਤਾ ਹਮਲਾ October 11, 2023 ਇਜ਼ਰਾਈਲ ਨੇ ਹਮਾਸ ਦੇ 200 ਟਿਕਾਣਿਆਂ ’ਤੇ ਕੀਤਾ ਹਮਲਾ ਅਮਰੀਕਾ ਨੇ ਇਜ਼ਰਾਈਲ ਲਈ ਗੋਲਾ-ਬਾਰੂਦ ਦੀ ਪਹਿਲੀ ਖੇਪ ਭੇਜੀ ਨਵੀਂ ਦਿੱਲੀ/ਬਿਊਰੋ ਨਿਊਜ਼ ਇਜ਼ਰਾਈਲ ਅਤੇ ਦਹਿਸ਼ਤੀ ਸੰਗਠਨ ਹਮਾਸ ਵਿਚਾਲੇ ਜੰਗ ਦਾ ਅੱਜ ਪੰਜਵਾਂ ਦਿਨ ਹੈ। ਮੰਗਲਵਾਰ ਰਾਤ ਸਮੇਂ ਇਜ਼ਰਾਈਲ ਨੇ ਗਾਜਾ ਵਿਚ ਹਮਾਸ ਦੇ 200 ਟਿਕਾਣਿਆਂ ’ਤੇ ਹਮਲੇ ਕੀਤੇ। ਇਜ਼ਰਾਈਲ ਅਤੇ ਹਮਾਸ ਦੀ ਜੰਗ ਵਿਚ ਹੁਣ ਤੱਕ 2100 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ’ਚ 1200 ਦੇ ਕਰੀਬ ਇਜ਼ਰਾਈਲੀ ਹਨ। ਇਸੇ ਦੌਰਾਨ ਹੁਣ ਤੱਕ 900 ਦੇ ਕਰੀਬ ਫਲਸਤੀਨੀਆਂ ਦੀ ਜਾਨ ਵੀ ਜਾ ਚੁੱਕੀ ਹੈ। ਇਸੇ ਦੌਰਾਨ ਅਮਰੀਕਾ ਦਾ ਪਹਿਲਾ ਟਰਾਂਸਪੋਰਟ ਜਹਾਜ਼ ਗੋਲਾ-ਬਾਰੂਦ ਲੈ ਕੇ ਇਜ਼ਰਾਈਲ ਦੇ ਨੇਵਾਤਿਸ ਏਅਰਬੇਸ ’ਤੇ ਪਹੁੰਚ ਗਿਆ। ਦੂਜੇ ਪਾਸੇ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪਹਿਲੀ ਵਾਰ ਜੰਗ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਯੁੱਧ ਅਮਰੀਕੀ ਵਿਦੇਸ਼ ਨੀਤੀ ਦੀ ਅਸਫਲਤਾ ਹੈ ਅਤੇ ਅਮਰੀਕਾ ਫਲਸਤੀਨੀਆਂ ਦੇ ਹਿੱਤ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ। ਇਸ ਦੇ ਚੱਲਦਿਆਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜ਼ਾਮਿਨ ਨੇਤਨਯਾਹੂ ਕੋਲੋਂ ਯੁੱਧ ਦੇ ਹਾਲਾਤ ਸਬੰਧੀ ਜਾਣਕਾਰੀ ਹਾਸਲ ਕੀਤੀ ਹੈ। ਧਿਆਨ ਰਹੇ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਵਾਈਟ ਹਾਊਸ ਤੋਂ ਆਪਣੇ ਸੰਬੋਧਨ ਵਿਚ ਕਿਹਾ ਸੀ ਕਿ ਅਮਰੀਕਾ ਇਜ਼ਰਾਈਲ ਦੇ ਨਾਲ ਹੈ। 2023-10-11 Parvasi Chandigarh Share Facebook Twitter Google + Stumbleupon LinkedIn Pinterest