ਅੰਮ੍ਰਿਤਸਰ/ਬਿਊਰੋ ਨਿਊਜ਼
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਦੇ ਮੱਦੇਨਜ਼ਰ ਭਾਰਤੀ ਫੌਜ ਦੇ ਜਵਾਨਾਂ ਨੇ ਸ੍ਰੀ ਹੇਮਕੁੰਟ ਸਾਹਿਬ ਤਕ ਜਾ ਕੇ ਰਸਤੇ ਦੀ ਜਾਂਚ ਕੀਤੀ। ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸੱਟ ਦੇ ਆਗੂ ਨਰਿੰਦਰ ਪਾਲ ਸਿੰਘ ਬਿੰਦਰਾ ਨੇ ਦੱਸਿਆ ਕਿ ਬਰਫ ਹਟਾਉਣ ਦਾ ਕੰਮ ਅਪਰੈਲ ਦੇ ਪਹਿਲੇ ਹਫਤੇ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਟਰੱਸਟ ਵਲੋਂ ਆਪਣੇ ਸੇਵਾਦਾਰ ਅਤੇ ਲਾਂਗਰੀ ਵੀ ਗੁਰਦੁਆਰਾ ਗੋਬਿੰਦਘਾਟ ਅਤੇ ਗੁਰਦੁਆਰਾ ਗੋਬਿੰਦਧਾਮ ਭੇਜ ਦਿੱਤੇ ਜਾਣਗੇ ਜਿਥੇ ਸੇਵਾ ਕਰ ਰਹੇ ਫੌਜ ਦੇ ਜਵਾਨਾਂ ਲਈ ਰਹਿਣ, ਲੰਗਰ ਤੇ ਹੋਰ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟਰੱਸਟ ਦੀ ਮੀਟਿੰਗ ਅਪਰੈਲ ਵਿਚ ਕੀਤੀ ਜਾਵੇਗੀ ਤੇ ਉਸ ਵਿਚ ਸਾਲਾਨਾ ਯਾਤਰਾ ਸ਼ੁਰੂ ਹੋਣ ਦੀ ਮਿਤੀ ਦਾ ਐਲਾਨ ਕੀਤਾ ਜਾਵੇਗਾ।