ਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਬੇਭਰੋਸਗੀ ਮਤਾ ਜਿੱਤ ਲਿਆ ਹੈ। ਇਹ ਬੇਭਰੋਸਗੀ ਮਤਾ ਉਨ੍ਹਾਂ ਦੀ ਸੱਤਾਧਾਰੀ ਕੰਸਰਵੇਟਿਵ ਪਾਰਟੀ ਵਲੋਂ ਪੇਸ਼ ਕੀਤਾ ਗਿਆ ਸੀ। ਇਨ੍ਹਾਂ ਵੋਟਾਂ ਦੌਰਾਨ ਬੌਰਿਸ ਜੌਹਨਸਨ ਦੇ ਸਮਰਥਨ ‘ਚ 211 ਅਤੇ ਵਿਰੋਧ ‘ਚ 148 ਵੋਟਾਂ ਪਈਆਂ। ਅਜਿਹੇ ‘ਚ ਉਨ੍ਹਾਂ ਨੇ ਬੇਭਰੋਸਗੀ ਮਤਾ 63 ਵੋਟਾਂ ਨਾਲ ਜਿੱਤ ਲਿਆ। ਦੱਸਣਯੋਗ ਹੈ ਕਿ ਬੌਰਿਸ ਕੋਵਿਡ-19 ਤਾਲਾਬੰਦੀ ਦੌਰਾਨ ਸਰਕਾਰੀ ਇਮਾਰਤਾਂ ਵਿਚ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲਿਆਂ ‘ਚ ਵਿਵਾਦਾਂ ਵਿਚ ਘਿਰੇ ਹੋਏ ਸਨ। ਅਵਿਸ਼ਵਾਸ ਪ੍ਰਸਤਾਵ ਵਿਚ 58.6 ਫੀਸਦੀ ਕੰਸਰਵੇਟਿਵ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦਾ ਸਮਰਥਨ ਕੀਤਾ। ਹਾਲਾਂਕਿ, ਉਨ੍ਹਾਂ ਨੂੰ ਯੂ. ਕੇ. ਦੀ ਸਾਬਕਾ ਪ੍ਰਧਾਨ ਮੰਤਰੀ ਥੈਰੇਸਾ ਮੇਅ ਨਾਲੋਂ ਘੱਟ ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੋਇਆ ਹੈ। 2018 ਵਿਚ ਯੂ. ਕੇ. ਦੇ 63 ਪ੍ਰਤੀਸ਼ਤ ਸੰਸਦ ਮੈਂਬਰਾਂ ਨੇ ਥੈਰੇਸਾ ਮੇਅ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਦਾ ਸਮਰਥਨ ਕੀਤਾ ਸੀ। ਬੌਰਿਸ ਜੌਹਨਸਨ ਦਾ ਕਾਰਜਕਾਲ ਅਗਲੇ ਛੇ ਮਹੀਨਿਆਂ ਵਿਚ ਖਤਮ ਹੋ ਰਿਹਾ ਹੈ। ਅਜਿਹੇ ‘ਚ ਜਿੱਤ ਦੇ ਬਾਵਜੂਦ ਉਹ ਦਸੰਬਰ ਤੱਕ ਹੀ ਬਿਮੇਨ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਤਾਲਾਬੰਦੀ ਨਿਯਮਾਂ ਦੀ ਉਲੰਘਣਾ ਮਾਮਲਿਆਂ ਲਈ ਪਹਿਲਾਂ ਵੀ ਮੁਆਫੀ ਮੰਗ ਚੁੱਕੇ ਹਨ।
Check Also
ਯਮਨ ’ਚ ਭਾਰਤੀ ਨਰਸ ਨਿਮਿਸ਼ਾ ਦੀ ਮੌਤ ਦੀ ਸਜ਼ਾ ਟਲੀ
ਹੱਤਿਆ ਦੇ ਮਾਮਲੇ ’ਚ ਭਲਕੇ 16 ਜੁਲਾਈ ਨੂੰ ਹੋਣੀ ਸੀ ਫਾਂਸੀ ਨਵੀਂ ਦਿੱਲੀ/ਬਿਊਰੋ ਨਿਊਜ਼ ਯਮਨ …