20.7 C
Toronto
Friday, June 12, 2026
spot_img
Homeਦੁਨੀਆਪਬਜੀ ਖੇਡਣ ਤੋਂ ਮਨ੍ਹਾਂ ਕਰਨ 'ਤੇ ਮਾਂ ਦੀ ਗੋਲੀ ਮਾਰ ਕੇ ਹੱਤਿਆ

ਪਬਜੀ ਖੇਡਣ ਤੋਂ ਮਨ੍ਹਾਂ ਕਰਨ ‘ਤੇ ਮਾਂ ਦੀ ਗੋਲੀ ਮਾਰ ਕੇ ਹੱਤਿਆ

ਲਖਨਊ : ਲਖਨਊ ‘ਚ ਪੀਜੀਆਈ ਦੇ ਯਮੁਨਾਪੁਰਮ ਖੇਤਰ ਵਿਚ ਸੈਨਾ ‘ਚ ਤਾਇਨਾਤ ਜੇ. ਸੀ. ਓ. ਨਵੀਨ ਸਿੰਘ ਦੀ ਪਤਨੀ ਸਾਧਨਾ ਸਿੰਘ ਦੀ ਉਸ ਦੇ ਨਾਬਾਲਗ ਪੁੱਤਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾ ਆਪਣੇ ਪੁੱਤਰ ਨੂੰ ਆਨਲਾਈਨ ਪਬਜੀ ਖੇਡਣ ਤੇ ਇੰਸਟਾਗ੍ਰਾਮ ਚਲਾਉਣ ਤੋਂ ਰੋਕਦੀ ਸੀ। ਘਟਨਾ ਦੇ ਦੋ-ਤਿੰਨ ਦਿਨ ਪਹਿਲਾਂ ਮਾਂ ਨੇ ਬੇਟੇ ਨੂੰ ਦਸ ਹਜ਼ਾਰ ਰੁਪਏ ਗੁੰਮ ਹੋਣ ਨੂੰ ਲੈ ਕੇ ਕੁੱਟਿਆ ਸੀ, ਜਿਸ ਤੋਂ ਨਾਰਾਜ਼ ਹੋ ਕੇ ਉਸ ਨੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਜਦੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਮ੍ਰਿਤਕਾ ਦੇ ਪੁੱਤਰ ਨੇ ਹੱਤਿਆ ਕਰਨ ਦੀ ਗੱਲ ਸਵੀਕਾਰ ਕਰ ਲਈ ਸੀ।

 

RELATED ARTICLES
POPULAR POSTS