ਬਰੈਂਪਟਨ : ਕਾਲਡਰਸਟੋਨ ਸੀਨੀਅਰ ਕਲੱਬ ਦੀ ਸਾਰੀ ਟੀਮ ਨੇ ਮਿਲ ਕੇ 21 ਅਗਸਤ ਦਿਨ ਐਤਵਾਰ ਨੂੰ ਕੈਨੇਡਾ ਡੇ ਅਤੇ ਭਾਰਤ ਦਾ ਅਜ਼ਾਦੀ ਦਿਨ ਕੋਬਲਹਿਲ ਪਾਰਕ ਵਿੱਚ 3 ਤੋਂ 7 ਵਜੇ ਤੱਕ ਬੜੀ ਹੀ ਸ਼ਾਨੋ ਸ਼ੌਕਤ ਨਾਲ ਮਨਾਇਆ। ਇਸ ਏਰੀਏ ਵਿੱਚ ਇਹ ਪਹਿਲਾ ਫੰਕਸ਼ਨ ਸੀ ਜਿਸ ਕਰਕੇ ਸਥਾਨਕ ਲੋਕਾਂ ਨੇ ਵੱਡੀ ਗਿਣਤੀ ਵਿਚ ਪਰੋਗਰਾਮ ਵਿੱਚ ਹਿੱਸਾ ਲਿਆ ਅਤੇ ਅਨੰਦ ਮਾਣਿਆ। ਚਾਹ ਪਾਣੀ , ਮਠਿਆਈਆਂ ਅਤੇ ਗਰਮ ਪਕੌੜੇ ਤਾਂ 2 ਵਜੇ ਤੋਂ ਸ਼ਾਮ ਦੇ 7 ਵਜੇ ਤਕ ਚੱਲਦੇ ਰਹੇ ਪਰੋਗਰਾਮ ਦਾ ਅਰੰਭ ਬਕਾਇਦਾ ਤੌਰ ਤੇ ਓ ਕੈਨੇਡਾ, ਜਨ ਗਨ ਮਨ ਅਤੇ ਦੇਹ ਸ਼ਿਵਾ ਵਰ ਮੋਹਿ ਇਹ , ਦੇ ਕੌਮੀ ਗੀਤਾਂ ਨਾਲ ਦੋਹਾਂ ਮੁਲਕਾਂ ਦੇ ਕੌਮੀ ਝੰਡਿਆਂ ਥੱਲੇ ਸ਼ੁਰੂ ਹੋਇਆ। ਕਲੱਬ ਦੇ ਪਰਧਾਨ ਡਾ. ਸੋਹਨ ਸਿੰਘ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕੱਲਬ ਦੇ ਸਾਰੇ ਮੈਂਬਰਜ਼ ਅਤੇ ਬਾਹਰੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਪਰੋਗਰਾਮ ਨੂੰ ਅੱਗੇ ਤੋਰਨ ਲਈ ਕਲੱਬ ਦੇ ਜਨਰਲ ਸੈਕਟਰੀ ਰੇਸ਼ਮ ਸਿੰਘ ਦੋਸਾਂਝ ਨੂੰ ਆਖਿਆ । ਸੱਭ ਤੋਂ ਪਹਿਲਾਂ ਡਾ. ਸੋਹਨ ਸਿੰਘ ਦੀ ਦੋਹਤਰੀ ਅਮਰੀਨ ਸਿੰਘ ਨੇ ਕੈਨੇਡਾ ਦੇ ਸਾਰੇ ਸੂਬਿਆਂ ਨੂੰ ਮੁੱਖ ਤੌਰ ਤੇ ਬਿਆਨ ਕਰਦੀ ਕਵਿਤਾ ਪੱੜੀ ਅਤੇ ਫਿਰ ਇੱਕ ਤੋਂ ਬਾਦ ਦੂਜਾ ਭਾਸ਼ਣ ਦੀ ਲੜੀ ਚਲਦੀ ਰਹੀ। ਜਿਹਨਾਂ ਸੱਜਨਾਂ ਨੇ ਭਾਸ਼ਣ ਦਿੱਤੇ ਉਹ ਸਨ ,ਗੁਰਪਰੀਤ ਸਿੰਘ ਢਿਲੋਂ ਸਿਟੀ ਕੌਂਸਲਰ, ਰਾਜ ਗਰੇਵਾਲ ਮੈਂਬਰ ਪਾਰਲੀਮੈਂਟ, ਹਰਿੰਦਰ ਮੱਲੀ ਐਮ ਪੀ ਪੀ, ਗੁਰਦੇਵ ਸਿੰਘ ਮਾਨ, ਸ਼ੰਭੂ ਦੱਤ ਸ਼ਰਮਾ, ਸੱਤਪਾਲ ਜੌਹਲ, ਹਰਬੰਸ ਸਿੰਘ ਸੰਪਾਦਕ ਸਰੋਕਾਰਾਂ ਦੀ ਅਵਾਜ਼ ਅਤੇ ਸ਼ਿਰੀਮਤੀ ਸਤਨਾਮ ਕੌਰ। ਅਵਤਾਰ ਸਿੰਘ ਅਰਸ਼ੀ,ਹਰਚੰਦ ਸਿੰਘ ਬਾਸੀ ਅਤੇ ਕਸ਼ਮੀਰਾ ਸਿੰਘ ਨੇ ਆਪਣੀਆਂ ਕਵਿਤਾਵਾਂ ਰਾਹੀਂ ਲੋਕਾਂ ਨੂੰ ਨਿਹਾਲ ਕੀਤਾ। ਨਾਹਰ ਸਿੰਘ ਔਜਲਾ ਦੀ ਟੀਮ ਨੇ ਮਸਲਾ ਮੈਰਜ ਦਾ ਨਾਟਕ ਪੇਸ਼ ਕਰਕੇ ਤਾਂ ਕਮਾਲ ਕਰ ਦਿੱਤੀ ਅਤੇ ਹਰ ਇਕ ਨੂੰ ਹੱਸਣ ਲਈ ਮਜਬੂਰ ਕੀਤਾ। । ਹੁਣ ਵਾਰੀ ਆਈ ਗੇਮਜ਼ ਦੀ ਜਿੱਸ ਵਿੱਚ ਸ਼ਾਮਲ ਸੀ ਲੇਡੀਜ਼ ਦੀ ਸਪੂਨ ਰੇਸ,ਮੀਉਜ਼ੀਕਲ ਚੇਅਰ ਰੇਸ, ਬਚਿੱਆਂ ਦੀਆਂ ਦੌੜਾਂ ਅਤੇ ਸੀਨੀਅਰਜ਼ ਦੀਆਂ ਦੌੜਾਂ। ਹਰ ਇੱਕ ਜਿੱਤਣ ਵਾਲੇ ਨੂੰ ਟਰੌਫੀਜ਼ ਦੇ ਕੇ ਸਨਮਾਨਿਆ ਗਿਆ। ਅਖੀਰ ਤੇ 6 ਸਾਲ ਤੋਂ ਘੱਟ ਉਮਰ ਦੇ ਸਾਰੇ ਹੀ ਬਚਿਆਂ ਨੂੰ ਦੌੜਾ ਕੇ ਤਗਮੇ ਦਿੱਤੇ। ਤਗਮਾ ਪਾ ਕੇ ਹਰ ਬੱਚਾ ਖ਼ੁਸ਼ ਸੀ। ਸਾਰੇ ਮੈਂਬਰਜ਼ ਖ਼ੁਸ਼ ਸਨ।ਅੰਤ ਵਿਚ ਕਲੱਬ ਦੇ ਪਰਧਾਨ ਡਾ.ਸੋਹਨ ਸਿੰਘ ਨੇ ਕਲੱਬ ਦੇ ਸਾਰੇ ਮੈਂਬਰਜ਼ ਦਾ ਅਤੇ ਆਏ ਹੋਏ ਮਹਿਮਾਨਾ ਦਾ ਤਹਿ ਦਿਲੋਂ ਧੰਨਵਾਦ ਕੀਤਾ।
Check Also
ਚੀਨ ਨੇ ਅਮਰੀਕਾ ’ਤੇ ਲਗਾਇਆ 125% ਟੈਰਿਫ
ਜਿੰਨਪਿੰਗ ਬੋਲੇ – ਅਸੀਂ ਦਬਾਅ ਦੇ ਅੱਗੇ ਨਹੀਂ ਝੁਕਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਅਤੇ ਚੀਨ …