Breaking News
Home / ਦੁਨੀਆ / ਬਰਤਾਨੀਆ ਦੇ ਤਿੰਨ ਭੌਤਿਕ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ

ਬਰਤਾਨੀਆ ਦੇ ਤਿੰਨ ਭੌਤਿਕ ਵਿਗਿਆਨੀਆਂ ਨੂੰ ਨੋਬਲ ਪੁਰਸਕਾਰ

nobal-chemistry-copy-copyਲੰਡਨ/ਬਿਊਰੋ ਨਿਊਜ਼ : ਬਰਤਾਨੀਆ ਦੇ ਤਿੰਨ ਵਿਗਿਆਨੀਆਂ ਨੇ ਇਸ ਸਾਲ ਦੇ ਭੌਤਿਕ ਵਿਗਿਆਨ ਦੇ ਖੇਤਰ ਵਿਚ ਨੋਬਲ ਪੁਰਸਕਾਰ ‘ਤੇ ਆਪਣਾ ਕਬਜ਼ਾ ਕੀਤਾ ਹੈ। ਬ੍ਰਿਟੇਨ ਦੇ ਡੇਵਿਡ ਥੂਲੇਸ, ਡੰਕਨ ਹਾਲਡੇਨ ਅਤੇ ਮਾਈਕਲ ਕੋਸਟਰਲਿਟਜ ਨੂੰ ਇਸ ਸਾਲ ਦੇ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਲਈ ਚੁਣਿਆ ਗਿਆ ਹੈ। ਜਿਊਰੀ ਨੇ ਕਿਹਾ ਕਿ ਇਸ ਸਾਲ ਦੇ ਜੇਤੂਆਂ ਨੇ ਇਕ ਅਜਿਹੀ ਅਨਜਾਣ ਦੁਨੀਆ ਦਾ ਦਰਵਾਜ਼ਾ ਖੋਲ੍ਹਿਆ ਹੈ, ਜਿੱਥੇ ਤੱਤ ਅਜੀਬੋ-ਗਰੀਬ ਅਵਸਥਾ ਨੂੰ ਹਾਸਲ ਕਰ ਸਕਦੇ ਹਨ। ਇਨ੍ਹਾਂ ਵਿਗਿਆਨੀਆਂ ਨੇ ਸੁਪਰ ਕੰਡਕਟਰਾਂ ਤੇ ਪਤਲੀਆਂ ਚੁੰਬਕੀ ਫਿਲਮਾਂ ਵਰਗੇ ਤੱਤਾਂ ਦੇ ਅਧਿਐਨ ਲਈ ਗਣਿਤ ਦੀਆਂ ਆਧੁਨਿਕ ਵਿਧੀਆਂ ਦਾ ਪ੍ਰਯੋਗ ਕੀਤਾ ਹੈ। ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੇ ਇਨ੍ਹਾਂ ਤਿੰਨਾਂ ਵਿਗਿਆਨੀਆਂ ਨੂੰ 80 ਲੱਖ ਸਵੀਡਿਸ਼ ਕ੍ਰੋਨਾਰ ਕਰੀਬ 931000 ਅਮਰੀਕੀ ਡਾਲਰ ਦੀ ਰਕਮ ਪੁਰਸਕਾਰ ਵਜੋਂ ਮਿਲੇਗੀ, ਜੋ ਤਿੰਨਾਂ ਵਿਚ ਵੰਡੀ ਜਾਵੇਗੀ। ਵਿਗਿਆਨੀ ਥੂਲੇਸ ਨੂੰ ਪੁਰਸਕਾਰ ਦੀ ਇਸ ਰਕਮ ਦਾ ਅੱਧਾ ਹਿੱਸਾ ਮਿਲੇਗਾ, ਜਦੋਂ ਕਿ ਵਿਗਿਆਨੀ ਹਾਲਡੇਨ ਤੇ ਕੋਸਟਰਲਿਟਜ ਬਾਕੀ ਬਚੀ ਅੱਧੀ ਰਕਮ ਆਪਸ ਵਿਚ ਵੰਡਣਗੇ।
ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰઠ
ਸਟਾਕਹੋਮ : ਇਸ ਸਾਲ ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਆਣਵਿਕ ਮਸ਼ੀਨਾਂ ‘ਤੇ ਕੰਮ ਕਰਨ ਲਈ ਫਰਾਂਸ ਦੇ ਰਸਾਇਣ ਸ਼ਾਸਤਰੀ ਜੀਨ ਪਿਯਰੇ ਸਾਵੇਜ, ਸਕਾਟਲੈਂਡ ਦੇ ਸਰ ਜੇ. ਫਰੇਜਰ ਸਟੁਡਾਟ ਅਤੇ ਨੀਦਰਲੈਂਡ ਦੇ ਐਲ.ਫੇਰਿੰਗਾ ਨੂੰ ਸਾਂਝੇ ਰੂਪ ਵਿਚ ਦਿੱਤਾ ਗਿਆ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਇਸ ਸਾਲ ਇਹ ਪੁਰਸਕਾਰ ਆਣਵਿਕ ਮਸ਼ੀਨਾਂ ਦੇ ਡਿਜ਼ਾਇਨ ਤੇ ਨਿਰਮਾਣ ਲਈ ਸਟ੍ਰਾਸਬਰਗ ਯੂਨੀਵਰਸਿਟੀ ਵਿਚ ਕੰਮ ਕਰਨ ਵਾਲੇ ਸਾਵੇੱਲ, ਅਮਰੀਕੀ ਦੇ ਨਾਰਥਵੈਸਟਰਨ ਯੂਨੀਵਰਸਿਟੀ ਦੇ ਸਟੁਡਾਟ ਅਤੇ ਰਾਇਲ ਨੀਦਰਲੈਂਡ ਅਕੈਡਮੀ ਆਫ ਸਾਇੰਸਿਜ਼ ਦੇ ਫੇਰਿੰਗਾ ਨੂੰ ਸਾਂਝੇ ਰੂਪ ਵਿਚ ਦਿੱਤਾ।  ਜ਼ਿਕਰਯੋਗ ਹੈ ਕਿ ਆਣਵਿਕ ਮਸ਼ੀਨਾਂ ਨਿਯੰਤਰਣ ਕਰਨ ਵਾਲੀ ਨੈਨੋਮੀਟਰ ਆਕਾਰ ਦੀ ਸੰਰਚਨਾ ਹੈ ਜੋ ਉਰਜਾ ਮਿਲਣ ‘ਤੇ ਕਾਰਜ ਕਰ ਸਕਦੀ ਹੈ।

ਲਾਹੌਰ ਵਿਖੇ ਇਕਬਾਲ ਮਾਹਲ ਦਾ ਸਨਮਾਨ
ਲਾਹੌਰ : ਲਾਹੌਰ ਵਿਖੇ ਪੰਜਾਬੀ ਲੇਖਕਾਂ , ਸਾਹਿਤਕਾਰਾਂ ਤੇ ਵਿਦਵਾਨਾਂ ਦਾ ਇਕ ਇਕੱਠ ਹੋਇਆ ਜਿਸ ਵਿਚ ਕੈਨੇਡਾ ਵਸਦੇ ਪੰਜਾਬੀ ਨਾਵਲ ਲੇਖਿਕ ਇਕਬਾਲ ਮਾਹਲ ਦੀ ਪੁਸਤਕ ”ਢੋਂਗੀ ਟੈਲ ਡਰਾਈਵ” ਤੇ ਡਾਕਟਰ ਗੁਰਬੁਖਸ਼ ਸਿੰਘ ਭੰਡਾਲ ਦੀ ਕਿਤਾਬ ”ਮਾਂ ਬੋਲੀ ਦਾ ਸਰਵਣ ਪੁੱਤਰ ਇਕਬਾਲ ਮਾਹਲ” ਦੀ ਘੁੰਢ ਚੁਕਾਈ ਕੀਤੀ ਗਈ। ਇਸ ਦਾ ਪ੍ਰਬੰਧ ਪੰਜਾਬੀ ਖੋਜ ਗੜ੍ਹ ਨੇ ਪੰਜਾਬੀ ਸੰਗਤ ਪਾਕਿਸਤਾਨ, ਸੱਚ ਗੁਜਰਾਤ ਤੇ ਪੰਜਾਬ ਇੰਸਟੀਟਿਊਟ ਆਫ ਲੈਂਗਵਿਜ ਆਰਟ ਐਂਡ ਕਲਚਰ ਦੀ ਸਾਂਝ ਨਾਲ ਕੀਤਾ। ਇਸ ਇਕੱਠ ਦੀ ਪ੍ਰਧਾਨਗੀ ਮੰਡਲ ਵਿਚ ਬਾਬਾ ਨਜ਼ਮੀ, ਸ਼ੌਕਤ ਲਈ (ਗਾਇਕ), ਡਾ. ਖਾਵਰ ਸ਼ਾਇਦ ਭੂਟਾ, ਸੁਗਰਾ ਸਦਫ਼ (ਡਾਇਰੈਕਟਰ ਪਿਲਾਕ), ਤੇ ਉਚੇਚੇ ਪ੍ਰੋਹਣੇ ਇਕਬਾਲ ਮਾਹਲ ਸਨ। ਉਹਨਾਂ ਦੇ ਨਾਵਲ ਉਤੇ ਇਕਬਾਲ ਕੈਸਰ, ਅਫ਼ਜ਼ਲ ਸੇਹਰ, ਪਰਵੀਨ ਮਲਿਕ ( ਸਕੱਤਰ ਪੰਜਾਬੀ ਅਦਬੀ ਬੋਰਡ ਲਾਹੌਰ), ਯੂਸਫ਼ ਪੰਜਾਬੀ, ਡਾ. ਅਜ਼ਹਾਰ ਚੌਧਰੀ ਤੇ  ਹੇਤਮ ਤਨਵੀਰ (ਸਕੱਤਰ ਪੰਜਾਬੀ ਸੰਗਤ ਪਾਕਿਸਤਾਨ) ਨੇ ਭਰਵੀਂ ਗੱਲਬਾਤ ਕਰਦਿਆਂ ਇਸ ਨਾਵਲ ਨੂੰ ਪੰਜਾਬੀ ਸਾਹਿਤ ਅੰਦਰ ਇਕ ਵਡਮੁਲਾਹ ਵਾਧਾ ਕਰਾਰ ਦਿੱਤਾ। ਇਕੱਠ ਦੇ ਆਖਰ ਉਤੇ ਇਕਬਾਲ ਮਾਹਲ ਹੋਰਾਂ ਨੂੰ ਚਾਰ ਅਵਾਰਡਾਂ, ਸਿਰੋਪਿਆਂ ਤੇ ਇਕ ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ। ਇਹ  ਰਾਸ਼ੀ ਤੇ ਐਵਾਰਡ ਦਾਨ ਵਜੋਂ ਪੰਜਾਬ institute ਆਫ ਲੈਂਗਵਿਜ ਆਰਟ ਐਂਡ ਕਲਚਰ ਦੀ ਡਾਇਰੈਕਟਰ ਕੋਲੋਂ  ਦਿਵਾਇਆ ਗਿਆ। ਇਸ ਮੌਕੇ ਉਤੇ ਪੰਜਾਬ ਸਰਕਾਰ ਦੇ ਪ੍ਰਤੀਨਿਧ ਵੀ ਮੌਜੂਦ ਸਨ।

Check Also

ਈਰਾਨ ਨੂੰ ਹਮਲੇ ਦਾ ਜਵਾਬ ਦੇਵੇਗਾ ਇਜ਼ਰਾਈਲ

ਇਜ਼ਰਾਈਲੀ ਵਾਰ ਕੈਬਨਿਟ ਦੀ ਮੀਟਿੰਗ ’ਚ ਹੋਇਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਇਜ਼ਰਾਈਲ ’ਤੇ ਈਰਾਨ ਦੇ …