ਕਿਹਾ – ਰੋਜ਼ਾਨਾ 6 ਅਰਬ ਰੁਪਏ ਦੇ ਵਿਆਜ਼ ਦਾ ਕਰ ਰਹੇ ਹਾਂ ਭੁਗਤਾਨ
ਇਸਲਾਮਾਬਾਦ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ ਸਿਰ 300 ਖਰਬ ਰੁਪਏ ਦਾ ਕਰਜ਼ਾ ਹੈ ਅਤੇ ਦੇਸ਼ ਨੂੰ ਬਚਾਉਣ ਲਈ ਜਵਾਬਦੇਹੀ ਬਹੁਤ ਜ਼ਰੂਰੀ ਹੈ। ਖਾਨ ਨੇ ਸਿਵਲ ਸਰਵਿਸਿਜ਼ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ”ਜੇਕਰ ਜਵਾਬਦੇਹੀ ਨਹੀਂ ਹੋਵੇਗੀ ਤਾਂ ਦੇਸ਼ ਨੂੰ ਬਚਾਇਆ ਨਹੀਂ ਜਾ ਸਕਦਾ।” ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਕਾਰਨ ਹੀ ਦੇਸ਼ ਗਰੀਬ ਹਨ। ਖਾਨ ਨੇ ਜ਼ੋਰ ਦੇ ਕੇ ਕਿਹਾ, ”ਜਦੋਂ ਤਕ ਅਸੀ ਖੁਦ ਵਿਚ ਤਬਦੀਲੀ ਨਹੀਂ ਕਰਾਂਗੇ। ਤਰੱਕੀ ਨਹੀਂ ਕਰ ਸਕਾਂਗੇ। ਜਨਤਾ ਨਾਲ ਸਿਆਸੀ ਅਤੇ ਨੌਕਰਸ਼ਾਹ ਸਾਰਿਆਂ ਨੂੰ ਖੁਦ ਵਿਚ ਤਬਦੀਲੀ ਲਿਆਉਣੀ ਹੋਵੇਗੀ। ਅਸੀਂ ਦੇਸ਼ ‘ਤੇ ਚੜ੍ਹੇ ਉਪਰੋਕਤ ਕਰਜ਼ੇ ਲਈ ਰੋਜ਼ਾਨਾ 6 ਅਰਬ ਰੁਪਏ ਦੇ ਵਿਆਜ ਦਾ ਭੁਗਤਾਨ ਕਰ ਰਹੇ ਹਾਂ। ਸਾਡੇ ਕੋਲ ਦੇਸ਼ ਨੂੰ ਚਲਾਉਣ ਲਈ ਸਰੋਤ ਨਹੀਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਜਵਾਬਦੇਹੀ ਜ਼ਰੂਰੀ ਹੈ ਅਤੇ ਰਾਸ਼ਟਰ ਨੂੰ ਕਰਜ਼ੇ ਤੋਂ ਉਭਾਰਨ ਲਈ ਤਬਦੀਲੀ ਜ਼ਰੂਰੀ ਹੈ।”
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …