ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਾਈਟ ਹਾਊਸ ਦੇ ਓਵਲ ਦਫ਼ਤਰ ਵਿਚ ਪਹਿਲੀ ਵਾਰ ਦੀਵਾ ਜਗਾ ਕੇ ਦੀਵਾਲੀ ਦੇ ਤਿਓਹਾਰ ਦਾ ਜਸ਼ਨ ਮਨਾਉਂਦੇ ਹੋਏ ਅੱਗੇ ਵੀ ਇਸ ਰਿਵਾਇਤ ਦੇ ਜਾਰੀ ਰਹਿਣ ਦੀ ਉਮੀਦ ਪ੍ਰਗਟ ਕੀਤੀ। ਸਾਲ 2009 ਵਿਚ ਵਾਈਟ ਹਾਊਸ ਵਿਚ ਨਿੱਜੀ ਤੌਰ ‘ਤੇ ਦੀਵਾਲੀ ਦਾ ਜਸ਼ਨ ਮਨਾਉਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਓਬਾਮਾ ਨੇ ਓਵਲ ਦਫ਼ਤਰ ਵਿਚ ਆਪਣੇ ਪ੍ਰਸ਼ਾਸਨ ਦੇ ਕੁੱਝ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨਾਲ ਦੀਵਾ ਜਗਾਉਣ ਤੋਂ ਬਾਅਦ ਇਸ ਸ਼ਾਨਦਾਰ ਪਲ ਦਾ ਜ਼ਿਕਰ ਆਪਣੀ ਫੇਸਬੁੱਕ ਪੋਸਟ ਵਿਚ ਕੀਤਾ। ਓਬਾਮਾ ਨੇ ਕਿਹਾ ਕਿ ਮੈਨੂੰ ਸਾਲ 2009 ਵਿਚ ਵਾਈਟ ਹਾਊਸ ‘ਚ ਦੀਵਾਲੀ ਦੇ ਜਸ਼ਨ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਰਾਸ਼ਟਰਪਤੀ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ। ਮਿਸ਼ੈੱਲ ਅਤੇ ਮੈਂ ਕਦੇ ਨਹੀਂ ਭੁੱਲ ਸਕਦੇ ਕਿ ਭਾਰਤ ਦੇ ਲੋਕਾਂ ਨੇ ਕਿਸ ਤਰ੍ਹਾਂ ਬਾਹਾਂ ਫੈਲਾਅ ਕੇ ਅਤੇ ਦਿਲ ਖੋਲ੍ਹ ਕੇ ਸਾਡਾ ਸਵਾਗਤ ਕੀਤਾ ਸੀ ਅਤੇ ਦੀਵਾਲੀ ‘ਤੇ ਮੁੰਬਈ ਵਿਚ ਸਾਡੇ ਨਾਲ ਡਾਂਸ ਕੀਤਾ ਸੀ। ਉਨ੍ਹਾਂ ਵਾਈਟ ਹਾਊਸ ਦੇ ਫੇਸਬੁੱਕ ਪੇਜ ‘ਤੇ ਕਿਹਾ ਕਿ ਇਸ ਸਾਲ ਮੈਨੂੰ ਓਵਲ ਦਫ਼ਤਰ ਵਿਚ ਪਹਿਲੀ ਵਾਰ ਦੀਵਾ ਜਗਾਉਣ ਦਾ ਮਾਣ ਮਿਲਿਆ। ਇਹ ਦੀਵਾ ਇਸ ਗੱਲ ਦਾ ਪ੍ਰਤੀਕ ਹੈ ਕਿ ਕਿਸ ਤਰ੍ਹਾਂ ਚਾਨਣ ਹਮੇਸ਼ਾ ਹੀ ਹਨ੍ਹੇਰੇ ‘ਤੇ ਜਿੱਤ ਹਾਸਲ ਕਰਦਾ ਆਇਆ ਹੈ। ਮੈਂ ਉਮੀਦ ਕਰਦਾ ਹਾਂ ਕਿ ਭਵਿੱਖ ਦੇ ਰਾਸ਼ਟਰਪਤੀ ਇਸ ਰਵਾਇਤ ਨੂੰੰ ਜਾਰੀ ਰੱਖਣਗੇ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …