Breaking News
Home / ਦੁਨੀਆ / ਭਾਰਤ ਨੇ ਅੱਠ ਕੂਟਨੀਤਕ ਵਾਪਸ ਬੁਲਾਏ

ਭਾਰਤ ਨੇ ਅੱਠ ਕੂਟਨੀਤਕ ਵਾਪਸ ਬੁਲਾਏ

logo-2-1-300x105-3-300x105ਜਾਸੂਸੀ ‘ਚ ਸ਼ਾਮਲ ਪਾਕਿਸਤਾਨੀ ਹਾਈ ਕਮਿਸ਼ਨ ਦੇ ਛੇ ਅਧਿਕਾਰੀ ਪਰਤੇ, ਭਾਰਤ-ਪਾਕਿ ਦੇ ਕੂਟਨੀਤਕ ਰਿਸ਼ਤੇ ਹੋਰ ਖਰਾਬ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਪਾਕਿਸਤਾਨ ਦਰਮਿਆਨ ਬਹੁਤ ਖ਼ਰਾਬ ਹੋ ਚੱਲੇ ਕੂਟਨੀਤਕ ਰਿਸ਼ਤੇ ਲਗਾਤਾਰ ਬਦਤਰ ਹੁੰਦੇ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਭਾਰਤ ਨੇ ਨਵੀਂ ਦਿੱਲੀ ਸਥਿਤ ਪਾਕਿ ਹਾਈ ਕਮਿਸ਼ਨ ਵਿਚ ਚਲਾਏ ਜਾ ਰਹੇ ਇਕ ਜਾਸੂਸੀ ਗਿਰੋਹ ਦਾ ਖੁਲਾਸਾ ਕੀਤਾ ਸੀ। ਬੁੱਧਵਾਰ ਨੂੰ ਦੋਨਾਂ ਦੇਸ਼ਾਂ ਨੇ ਆਪਣੇ ਹਾਈ ਕਮਿਸ਼ਨ ਤੋਂ ਕਈ ਅਫਸਰਾਂ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ। ਲਿਹਾਜ਼ਾ ਭਾਰਤ ਨੇ ਇਸਲਾਮਾਬਾਦ ਸਥਿਤ ਆਪਣੇ ਹਾਈ ਕਮਿਸ਼ਨ ਤੋਂ ਅੱਠ ਅਧਿਕਾਰੀਆਂ ਨੂੰ ਵਾਪਸ ਬੁਲਾ ਲਿਆ ਹੈ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਸੰਮਨ ਭੇਜ ਕੇ ਉਸ ਤੋਂ ਸਰਹੱਦ ‘ਤੇ ਹੋ ਰਹੀ ਗੋਲੀਬਾਰੀ ‘ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ।
ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ ਪਾਕਿਸਤਾਨ ਦੀਆਂ ਏਜੰਸੀਆਂ ਦੇ ਹਵਾਲੇ ਤੋਂ ਉਥੇ ਦੀ ਸਥਾਨਕ ਮੀਡੀਆ ਵਿਚ ਬੁੱਧਵਾਰ ਸਵੇਰ ਤੋਂ ਹੀ ਭਾਰਤ ਦੇ ਹਾਈ ਕਮਿਸ਼ਨ ਵਿਚ ਕੰਮ ਕਰ ਰਹੇ ਸੱਤ-ਅੱਠ ਅਧਿਕਾਰੀਆਂ ਦੇ ਬਾਰੇ ਖ਼ਬਰਾਂ ਚਲਾਈਆਂ ਜਾ ਰਹੀਆਂ ਸਨ। ਬਾਅਦ ਵਿਚ ਇਨ੍ਹਾਂ ਸਾਰੇ ਅਫਸਰਾਂ ਦੇ ਨਾਂ ਵੀ ਉਥੇ ਟੀਵੀ ਚੈਨਲਾਂ ‘ਤੇ ਦਿਖਾ ਦਿੱਤੇ ਗਏ। ਇਸ ਦੇ ਬਾਅਦ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠ ਖੜੇ ਹੋਏ। ਇਸੇ ਕਾਰਨ ਉਨ੍ਹਾਂ ਨੂੰ ਦੇਸ਼ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜ਼ਾਹਿਰ ਹੈ ਕਿ ਇਸਲਾਮਾਬਾਦ ਹਾਈ ਕਮਿਸ਼ਨ ਵਿਚ ਕੰਮ ਕਰਨ ਵਾਲੇ ਭਾਰਤੀ ਅਧਿਕਾਰੀਆਂ ਦੀ ਗਿਣਤੀ ਹੋਰ ਘੱਟ ਹੋ ਜਾਏਗੀ। ਇਸੇ ਤਰ੍ਹਾਂ ਪਾਕਿਸਤਾਨ ਨੇ ਵੀ ਇਹ ਦੱਸ ਦਿੱਤਾ ਕਿ ਨਵੀਂ ਦਿੱਲੀ ਸਥਿਤ ਉਸ ਦੇ ਹਾਈ ਕਮਿਸ਼ਨ ਦੇ ਛੇ ਅਧਿਕਾਰੀਆਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ। ਬਲਕਿ ਹਾਈ ਕਮਿਸ਼ਨ ਦੇ ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਹਾਈ ਕਮਿਸ਼ਨ ਦਾ ਦੋਸ਼ ਹੈ ਕਿ ਉਨ੍ਹਾਂ ਦੇ ਅਧਿਕਾਰੀਆਂ ਨੂੰ ਲਗਾਤਾਰ ਭਾਰਤੀ ਏਜੰਸੀਆਂ ਵਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਲਈ ਉਨ੍ਹਾਂ ਲਈ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ। ਪਾਕਿਸਤਾਨ ਦੇ ਹਾਈ ਕਮਿਸ਼ਨ ਤੋਂ ਬੁਲਾਏ ਗਏ ਕਰਮਚਾਰੀਆਂ ਵਿਚ ਕਮਰਸ਼ੀਅਲ ਕੌਂਸਲਰ ਸਈਅਦ ਫਾਰੂਕ ਹਬੀਬ, ਪਹਿਲੇ ਸਕੱਤਰ ਖਾਦਿਮ ਹੁਸੈਨ, ਮੁਦੱਸਰ ਚੀਮਾ ਅਤੇ ਸ਼ਾਹਿਦ ਇਕਬਾਲ ਸ਼ਾਮਲ ਹਨ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …