Breaking News
Home / ਦੁਨੀਆ / ਪਿੰਡ ਬਿਲਗਾ ਤੇ ਇਲਾਕਾ ਨਿਵਾਸੀਆਂ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿਚ ਆਖੰਡ ਪਾਠ

ਪਿੰਡ ਬਿਲਗਾ ਤੇ ਇਲਾਕਾ ਨਿਵਾਸੀਆਂ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿਚ ਆਖੰਡ ਪਾਠ

ਬਰੈਂਪਟਨ : ਪਿੰਡ ਬਿਲਗਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਹਰ ਸਾਲ ਵਾਂਗ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਦੀ ਖੁਸ਼ੀ ਵਿੱਚ ਆਖੰਡ ਪਾਠ ਕਰਵਾਏ ਜਾ ਰਹੇ ਹਨ। ਬਿਲਗਾ ਪਿੰਡ ਨੂੰ ਗੁਰੂਆਂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਆਖੰਡ ਪਾਠ ਦਾ ਆਰੰਭ ਦਿਨ ਸ਼ੁਕਰਵਾਰ 5 ਜੁਲਾਈ 2019 ਨੂੰ ਸਵੇਰੇ 10 ਵਜੇ ਹੋਵੇਗਾ ਅਤੇ ਭੋਗ ਦਿਨ ਐਤਵਾਰ 7 ਜੁਲਾਈ ਨੂੰ ਸਵੇਰੇ 10 ਵਜੇ ਪਵੇਗਾ। ਇਸ ਤੋਂ ਉਪਰੰਤ ਰਾਗੀ ਸਿੰਘ ਸੰਗਤਾਂ ਨੂੰ ਕੀਰਤਨ ਨਾਲ਼ ਨਿਹਾਲ ਕਰਨਗੇ। ਲੰਗਰ ਅਤੁੱਟ ਵਰਤੇਗਾ। ਇਹ ਆਖੰਡ ਪਾਠ 99 ਗਲਿਡਨ ਰੋਡ ਗੁਰਦੁਆਰਾ, ਬਰੈਂਪਟਨ ਵਿਖੇ ਹੋਵੇਗਾ। ਸਮੂਹ ਬਿਲਗਾ ਨਿਵਾਸੀਆਂ ਅਤੇ ਬਿਲਗੇ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਨਿਵਾਸੀਆਂ ਸਮੇਤ ਸਮੂਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 5 ਜੁਲਾਈ ਤੋਂ 7 ਜੁਲਾਈ ਤੱਕ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਹੋਰ ਜਾਣਕਾਰੀ ਵਾਸਤੇ ਤੁਸੀਂ ਫੋਨ ਕਰ ਸਕਦੇ ਹੋ: ਗੁਰਦੁਆਰਾ ਸਾਹਿਬ: 905-457-5757, ਪਾਲ ਸਿੰਘ ਸੰਘੇੜਾ : 416-635-1777

Check Also

ਚੀਨ ’ਚ ਹੁਣ ਫੈਲੀ ਫੇਫੜਿਆਂ ਸਬੰਧੀ ਬਿਮਾਰੀ

ਭਾਰਤ ਵਿਚ ਜਾਰੀ ਕੀਤਾ ਗਿਆ ਅਲਰਟ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਵਿਚ ਹੁਣ ਫੇਫੜਿਆਂ ਸਬੰਧੀ ਭਿਆਨਕ …