8 ਹਜ਼ਾਰ ਦੇ ਕਰੀਬ ਮੌਤਾਂ ਵਿਦੇਸ਼ਾਂ ਵਿਚ 276 ਭਾਰਤੀ ਵੀ ਪੀੜਤ
ਵਾਸ਼ਿੰਗਟਨ/ਬਿਊਰੋ ਨਿਊਜ਼
ਦੁਨੀਆ ਭਰ ਵਿਚ ਫੈਲ ਰਹੇ ਕਰੋਨਾ ਵਾਇਰਸ ਤੋਂ ਹੁਣ ਤੱਕ 167 ਦੇਸ਼ ਪੀੜਤ ਹੋ ਚੁੱਕੇ ਹਨ। ਇਸ ਵਾਇਰਸ ਨਾਲ ਮਰਨ ਵਾਲਿਆਂ ਗਿਣਤੀ 8 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ ਅਤੇ 2 ਲੱਖ ਤੋਂ ਜ਼ਿਆਦਾ ਵਿਅਕਤੀ ਇਸ ਵਾਇਰਸ ਤੋਂ ਪੀੜਤ ਵੀ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਲੋਕ ਸਭਾ ਵਿਚ ਦੱਸਿਆ ਗਿਆ ਕਿ 276 ਭਾਰਤੀ ਵੀ ਵਿਦੇਸ਼ਾਂ ਵਿਚ ਕਰੋਨਾ ਤੋਂ ਪੀੜਤ ਹਨ। ਇਸ ਵਿਚ ਸਭ ਤੋਂ ਜ਼ਿਆਦਾ 255 ਵਿਅਕਤੀ ਇਕੱਲੇ ਇਰਾਨ ਵਿਚ ਹੀ ਹਨ। ਇਸ ਤੋਂ ਇਲਾਵਾ ਯੂ.ਏ.ਈ. ਵਿਚ 12, ਇਟਲੀ ਵਿਚ 5 ਅਤੇ ਹਾਂਗਕਾਂਗ, ਕੁਵੈਤ, ਰਵਾਂਡਾ ਅਤੇ ਸ੍ਰੀਲੰਕਾ ਵਿਚ ਇਕਇਕ ਭਾਰਤੀ ਕਰੋਨਾ ਤੋਂ ਪੀੜਤ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਵਿਚ 112 ਵਿਅਕਤੀਆਂ ਦੀ ਜਾਨ ਕਰੋਨਾ ਕਰਕੇ ਜਾ ਚੁੱਕੀ ਹੈ ਅਤੇ ਹੁਣ ਅਮਰੀਕੀ ਸਰਕਾਰ ਕਰੋਨਾ ਨਾਲ ਨਿਪਟਣ ਲਈ ਜਲਦ ਹੀ ਨੇਵੀ ਦੇ ਦੋ ਹਾਈਟੈਕ ਸਮੁੰਦਰੀ ਜਹਾਜ਼ ਇਸਤੇਮਾਲ ਕਰ ਸਕਦੀ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …