Breaking News
Home / ਦੁਨੀਆ / ਯੂ.ਕੇ. ‘ਚ ਪਹਿਲੀ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਯੂ.ਕੇ. ‘ਚ ਪਹਿਲੀ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਲੰਡਨ : ਯੂ. ਕੇ. ਵਿਚ ਵਿਸ਼ਵ ਜੰਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅਤੇ 11 ਵਜੇ ਦੋ ਮਿੰਟ ਦਾ ਮੋਨ ਰੱਖ ਕੇ ਦੇਸ਼ ਭਰ ਵਿਚ ਦੇਸ਼ ਲਈ ਕੁਰਬਾਨ ਹੋਏ ਸਿਪਾਹੀਆਂ ਨੂੰ ਯਾਦ ਕੀਤਾ ਗਿਆ। ਮਹਾਰਾਣੀ ਐਲਿਜਾਬੈੱਥ ਨੇ ਬਕਿੰਘਮ ਪੈਲਿਸ ਦੀ ਬਾਲਕੋਨੀ ਤੋਂ ਇਕ ਮਿੰਟ ਦਾ ਮੋਨ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਕੈਮਿਲਾ, ਸ਼ਾਹੀ ਨੂੰਹ ਕੇਟ ਮਿਡਲਟਨ, ਮੇਗਨ ਮਾਰਕਲੇ ਆਦਿ ਮੌਜੂਦ ਸਨ। ਜਦ ਕਿ ਸ਼ਾਹੀ ਤਖ਼ਤ ਵਲੋਂ ਪ੍ਰਿੰਸ ਵਿਲੀਅਮ ਨੇ ਆਪਣੀ ਜ਼ਿੰਮੇਵਾਰੀ ਨਿਭਾਈ। ਲੰਘੇ 20 ਵਰ੍ਹਿਆਂ ਵਿਚ ਇਹ ਪਹਿਲੀ ਵਾਰ ਸੀ ਜਦੋਂ ਮਹਾਰਾਣੀ ਦੇ ਪਤੀ ਪ੍ਰਿੰਸ ਫਿਲਿਪ ਇਸ ਮੌਕੇ ਗ਼ੈਰ-ਹਾਜ਼ਰ ਹੋਏ। ਲੰਡਨ ਵਿਖੇ ਹੋਏ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ‘ਚ ਪ੍ਰਧਾਨ ਮੰਤਰੀ ਥੈਰੇਸਾ ਮੇਅ, ਵਿਰੋਧੀ ਧਿਰ ਦੇ ਨੇਤਾ ਜੈਰਮੀ ਕੌਰਬਿਨ, ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ, ਟੋਨੀ ਬਲੇਅਰ ਨੇ ਵਾਈਟ ਹਾਲ ਲੰਡਨ ਵਿਖੇ ਯਾਦਗਾਰ ‘ਤੇ ਹਜ਼ਾਰਾਂ ਲੋਕਾਂ ਦੀ ਹਾਜ਼ਰੀ ਵਿਚ ਸ਼ਰਧਾ ਦੇ ਫੁੱਲ ਭੇਂਟ ਕੀਤੇ।

Check Also

ਈਰਾਨ ਨੇ ਇਜ਼ਰਾਈਲ ’ਤੇ 200 ਤੋਂ ਵੱਧ ਮਿਜ਼ਾਈਲਾਂ ਦਾਗੀਆਂ

ਇਜ਼ਰਾਈਲ ’ਤੇ ਹਮਲੇ ਦੀ ਵੱਖ-ਵੱਖ ਦੇਸ਼ਾਂ ਨੇ ਕੀਤੀ ਨਿੰਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਈਰਾਨ ਨੇ ਇਜ਼ਰਾਈਲ …