ਮਰਨ ਵਾਲਿਆਂ ਦੋ ਪਾਇਲਟ ਅਤੇ ਇਕ ਇੰਜਨੀਅਰ ਸ਼ਾਮਲ
ਪੁਣੇ/ਬਿਊਰੋ ਨਿਊਜ਼ : ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਬਾਵਧਨ ’ਚ ਬੁੱਧਵਾਰ ਸਵੇਰੇ ਇਕ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਹੈਲੀਕਾਪਟਰ ’ਚ ਦੋ ਪਾਇਲਟ ਅਤੇ ਇਕ ਇੰਜਨੀਅਰ ਸਵਾਰ ਸਨ, ਜਿਨ੍ਹਾਂ ਦੀ ਹਾਦਸੇ ਦੌਰਾਨ ਮੌਤ ਹੋ ਗਈ। ਇਹ ਘਟਨਾ ਬਾਵਧਨ ਵਿਖੇ ਕੇ ਕੇ ਕੰਸਟਰਕਸ਼ਨ ਹਿੱਲ ਕੇ ਕੋਲ ਵਾਪਰੀ ਅਤੇ ਇਸ ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸਿਆ ਜਾ ਰਿਹਾ ਹੈ। ਪੁਣੇ ਦੀ ਪਿੰਪਰੀ ਚਿੰਚਵੜ ਪੁਲਿਸ ਅਨੁਸਾਰ ਹੈਲੀਕਾਪਟਰ ਨੇ ਆਕਸਫੋਰਡ ਗੋਲਫ ਕੋਰਸ ਤੋਂ ਉਡਾਣ ਭਰੀ ਸੀ ਅਤੇ ਉਡਾਣ ਭਰਨ ਤੋਂ ਲਗਭਗ 10 ਮਿੰਟ ਬਾਅਦ ਹੀ ਇਹ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਦੇ ਕਰੈਸ਼ ਹੋਣ ਤੋਂ ਬਾਅਦ ਇਸ ’ਚ ਭਿਆਨਕ ਅੱਗ ਲੱਗ ਗਈ। ਇਹ ਹੈਲੀਕਾਪਟਰ ਸਰਕਾਰੀ ਸੀ ਜਾਂ ਕਿਸੇ ਪ੍ਰਾਈਵੇਟ ਕੰਪਨੀ ਦਾ ਇਸ ਸਬੰਧੀ ਫਿਲਹਾਲ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਘਟਨਾ ਤੋਂ ਬਾਅਦ ਰੈਸਕਿਊ ਅਪ੍ਰੇਸ਼ਨ ਜਾਰੀ ਹੈ ਜਦਕਿ ਮਿ੍ਰਤਕਾਂ ਦੀ ਪਹਿਚਾਣ ਨਹੀਂ ਹੋ ਸਕੀ।
Check Also
ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਸੁਣਾਏ ਫੈਸਲੇ ਮਗਰੋਂ ਮੁੱਖ ਮੰਤਰੀ ਮਾਨ ਨੇ ਦਿੱਤਾ ਵੱਡਾ ਬਿਆਨ
ਕਿਹਾ : ਪੰਜਾਬ ਦੇ ਲੋਕ ਪਿੰਡਾਂ ਦੇ ਵਿਕਾਸ ਲਈ ਚੰਗੇ ਨੁਮਾਇੰਦਿਆਂ ਦੀ ਕਰਨ ਚੋਣ ਚੰਡੀਗੜ੍ਹ/ਬਿਊਰੋ …