ਚੀਨ ਨੇ ਅਰੁਣਾਚਲ ਪ੍ਰਦੇਸ਼ ਦੀਆਂ 11 ਥਾਵਾਂ ਦੇ ਨਾਮ ਬਦਲੇ
ਈਟਾਨਗਰ/ਬਿਊਰੋ ਨਿਊਜ਼ : ਚੀਨ ਨੇ ਆਪਣੇ ਨਕਸ਼ੇ ’ਚ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲਗਦੀਆਂ 11 ਥਾਵਾਂ ਦੇ ਨਾਮ ਬਦਲ ਦਿੱਤੇ ਹਨ। ਚੀਨ ਨੇ ਲੰਘੇ 5 ਸਾਲਾਂ ਦੌਰਾਨ ਤੀਜੀ ਵਾਰ ਇਸ ਤਰ੍ਹਾਂ ਦੀ ਘਟੀਆ ਹਰਕਤ ਕੀਤੀ ਹੈ ਜਦਕਿ ਇਸ ਤੋਂ ਪਹਿਲਾਂ 2021 ਵਿਚ ਚੀਨ ਨੇ 15 ਥਾਵਾਂ ਅਤੇ 2016 ’ਚ 6 ਥਾਵਾਂ ਦੇ ਨਾਮ ਬਦਲੇ ਸਨ। ਚੀਨ ਨੇ ਕਦੇ ਵੀ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦੇ ਰਾਜ ਵਜੋਂ ਮਾਨਤਾ ਨਹੀਂ ਦਿੱਤੀ ਅਤੇ ਉਹ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਦਾ ਹਿੱਸਾ ਮੰਨਦਾ ਹੈ। ਚੀਨ ਦਾ ਆਰੋਪ ਹੈ ਕਿ ਭਾਰਤ ਨੇ ਉਸਦੇ ਤਿੱਬਤੀ ਇਲਾਕੇ ’ਤੇ ਕਬਜ਼ਾ ਕਰਕੇ ਉਸ ਨੂੰ ਅਰੁਣਾਚਲ ਪ੍ਰਦੇਸ਼ ਬਣਾ ਲਿਆ ਹੈ। ਚੀਨ ਦੇ ਸਰਕਾਰੀ ਅਖਬਾਰ ਦੀ ਰਿਪੋਰਟ ਅਨੁਸਾਰ ਲੰਘੇ ਕੱਲ੍ਹ ਸੋਮਵਾਰ ਨੂੰ ਚੀਨ ਦੀ ਸਿਵਲ ਅਫੇਅਰ ਮਨਿਸਟਰੀ ਨੇ 11 ਨਾਮ ਬਦਲੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਨ੍ਹਾਂ ’ਚ ਚਾਰ ਰਿਹਾਇਸ਼ ਇਲਾਕੇ ਹਨ ਜਿਨ੍ਹਾਂ ਵਿਚੋਂ ਇਕ ਇਲਾਕਾ ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਦੇ ਬਹੁਤ ਨੇੜੇ ਹੈ। ਇਸ ਤੋਂ ਇਲਾਵਾ 5 ਪਹਾੜੀ ਖੇਤਰਾਂ ਅਤੇ ਦੋ ਨਦੀਆਂ ਦੇ ਨਾਂ ਵੀ ਚੀਨ ਵੱਲੋਂ ਬਦਲੇ ਗਏ ਹਨ। ਉਧਰ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ’ਚ ਕੁਝ ਥਾਵਾਂ ਦੇ ਨਾਮ ਬਦਲੇ ਜਾਣ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਪਹਿਲੀ ਨਹੀਂ ਹੋਇਆ ਜਦੋਂ ਚੀਨ ਨੇ ਅਜਿਹੀ ਘਟੀਆ ਹਰਕਤ ਕੀਤੀ ਹੋਵੇ ਅਤੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਦੇ ਹਾਂ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਹੈ।
Check Also
ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਹਰਿਆਣਾ ਦੀ ਯੂਟਿਊਬਰ ਗਿ੍ਰਫ਼ਤਾਰ
ਜੋਤੀ ਨੇ ਪਾਕਿ ਦੌਰਾਨ ਪਾਕਿਸਤਾਨੀ ਨਾਗਰਿਕਾਂ ਤੇ ਖੁਫੀਆ ਏਜੰਸੀਆਂ ਨਾਲ ਬਣਾਇਆ ਸੀ ਸੰਪਰਕ ਹਿਸਾਰ/ਬਿਊਰੋ ਨਿਊਜ਼ …