ਚੀਨ ਦਾ ਟੈਂਕ ਲੜਖੜਾਇਆ ਤੇ ਕਈ ਹਿੱਸੇ ਹੋਏ ਵੱਖ-ਵੱਖ
ਗਵਾਲੀਅਰ/ਬਿਊਰੋ ਨਿਊਜ਼
ਇੰਡੀਅਨ ਆਰਮੀ ਦਾ ਟੀ-90 ਭੀਸ਼ਮ ਟੈਂਕ, ਜਿਸ ਨੇ ਹਵਾ ਵਿਚ ਉਡ ਕੇ ਬ੍ਰਿਜ ਦੀ ਲੇਅਰ ਨੂੰ ਜਦੋਂ ਬਿਨਾ ਟੱਚ ਕੀਤੇ ਪਾਰ ਕੀਤਾ ਤਾਂ ਰੂਸ ਦੀ ਅਲਬਿਨਾ ਰੇਂਜ ਵਿਚ ਸਾਰੇ ਹੈਰਾਨ ਰਹਿ ਗਏ। 19 ਦੇਸ਼ਾਂ ਦੀ ਆਰਮੀ ਵਿਚ ਇੰਡੀਅਨ ਟੈਂਕ ਹੀ ਅਜਿਹਾ ਸੀ, ਜਿਸ ਨੇ ਇਹ ਕ੍ਰਿਸ਼ਮਾ ਕਰਕੇ ਦਿਖਾਇਆ ਹੈ। ਇਸ ਤੋਂ ਬਾਅਦ ਇੰਡੀਅਨ ਆਰਮੀ ਨੇ ਇੰਟਰਨੈਸ਼ਨਲ ਆਰਮੀ ਗੇਮਜ਼ ਦੀ ਟੌਪ-4 ਵਿਚ ਜਗ੍ਹਾ ਬਣਾਈ ਹੈ। ਇਸ ਗੇਮ ਦਾ ਫਾਈਨਲ ਮੁਕਾਬਲਾ 12 ਅਗਸਤ ਨੂੰ ਹੋਣਾ ਹੈ। ਰੂਸ ਵਿਚ ਇੰਟਰਨੈਸ਼ਨਲ ਗੇਮਾਂ ਹੁੰਦੀਆਂ ਹਨ ਅਤੇ ਇਹ ਗੇਮਾਂ 29 ਜੁਲਾਈ ਤੋਂ ਚੱਲ ਰਹੀਆਂ ਹਨ।
ਦੂਜੇ ਪਾਸੇ ਡੋਕਲਾਮ ਵਿਵਾਦ ਦੇ ਚੱਲਦਿਆਂ ਹਰ ਰੋਜ਼ ਗਿੱਦੜ ਧਮਕੀਆਂ ਦੇਣ ਵਾਲੇ ਚੀਨ ਨੂੰ ਰੂਸ ਵਿਚ ਭਾਰਤ ਦੇ ਸਾਹਮਣੇ ਮੂੰਹ ਦੀ ਖਾਣੀ ਪਈ ਹੈ। ਰੂਸ ਵਿਚ ਚੱਲ ਰਹੀਆਂ ਗੇਮਾਂ ਵਿਚ ਚੀਨ ਦਾ ਟੈਂਕ ਲੜਖੜਾ ਗਿਆ ਅਤੇ ਉਸਦੇ ਕਈ ਹਿੱਸੇ ਵੱਖ-ਵੱਖ ਹੋ ਗਏ।
Check Also
ਕਾਂਗਰਸ ਪਾਰਟੀ ਦਾ ਦੋ ਦਿਨਾ 84ਵਾਂ ਸੈਸ਼ਨ ਗੁਜਰਾਤ ਦੇ ਅਹਿਮਦਾਬਾਦ ’ਚ ਹੋਇਆ ਸ਼ੁਰੂ
ਮਲਿਕਾ ਅਰਜੁਨ ਖੜਗੇ, ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਕੀਤੀ ਸ਼ਮੂਲੀਅਤ ਅਹਿਮਦਾਬਾਦ/ਬਿਊਰੋ ਨਿਊਜ਼ : ਕਾਂਗਰਸ …