ਜਲੰਧਰ ਵਿਚ ਵੀ ਔਰਤ ਦੇ ਕੱਟੇ ਗਏ ਵਾਲ
ਜਲੰਧਰ/ਬਿਊਰੋ ਨਿਊਜ਼
ਔਰਤਾਂ ਦੇ ਵਾਲ ਕੱਟਣ ਦੀਆਂ ਘਟਨਾਵਾਂ ਵਿਚ ਦਿਨੋਂ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਤਕਰੀਬਨ ਪੂਰੇ ਪੰਜਾਬ ਵਿਚ ਹੋਣ ਲੱਗ ਪਈਆਂ ਹਨ। ਪਰ ਇਸਦੀ ਅਸਲੀਅਤ ਦਾ ਕੋਈ ਵੀ ਪਹਿਲੂ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਇਸੇ ਦੌਰਾਨ ਅੱਜ ਜਲੰਧਰ ਵਿਚ ਇੱਕ 42 ਸਾਲ ਦੀ ਔਰਤ ਦੇ ਵਾਲ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਵਾਲ ਕੱਟੇ ਗਏ ਉਸ ਵਕਤ ਔਰਤ ਸੌਂ ਰਹੀ ਸੀ। ਇਹ ਔਰਤ ਵਾਲ ਕੱਟੇ ਜਾਣ ਦੀ ਗੱਲ ਸੁਣ ਕੇ ਬੇਹੋਸ਼ ਹੋ ਗਈ ਅਤੇ ਉਸ ਨੂੰ ਇਲਾਜ ਲਈ ਡਾਕਟਰ ਕੋਲ ਲਿਜਾਣਾ ਪਿਆ।
Check Also
ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਕਰੇਗੀ ਪਹਿਲਗਾਮ ਹਮਲੇ ਦੇ ਪੀੜਤਾਂ ਦੀ ਸਹਾਇਤਾ
ਡਾ. ਜ਼ੋਰਾ ਸਿੰਘ ਨੇ ਕਿਹਾ : ਸਮਾਜਿਕ ਭਲਾਈ ਲਈ ਸਾਡੀ ਵਚਨਬੱਧਤਾ ਅਟੁੱਟ ਚੰਡੀਗੜ੍ਹ/ਬਿਊਰੋ ਨਿਊਜ਼ ਦੇਸ਼ …