14.5 C
Toronto
Wednesday, September 17, 2025
spot_img
Homeਪੰਜਾਬਨਵਜੋਤ ਸਿੱਧੂ ਖਿਲਾਫ ਪਾਰਟੀ ਆਗੂਆਂ 'ਚ ਵਧਣ ਲੱਗਾ ਗੁੱਸਾ

ਨਵਜੋਤ ਸਿੱਧੂ ਖਿਲਾਫ ਪਾਰਟੀ ਆਗੂਆਂ ‘ਚ ਵਧਣ ਲੱਗਾ ਗੁੱਸਾ

ਸਿੱਧੂ ਦੀ ਫੇਰੀ ਸਮੇਂ ਨਹੀਂ ਪਹੁੰਚੇ ਸਥਾਨਕ ਕਾਂਗਰਸੀ ਆਗੂ
ਚੰਡੀਗੜ੍ਹ/ਬਿਊਰੋ ਨਿਊਜ਼
ਸੱਤਾ ਵਿੱਚ ਆਉਣ ਤੋਂ ਬਾਅਦ ਕਾਂਗਰਸ ਵਿੱਚ ਫਿਰ ਖਾਨਾਜੰਗੀ ਉਭਰਨ ਲੱਗੀ ਹੈ। ਪਾਰਟੀ ਅੰਦਰ ਇਹ ਲੜਾਈ ਨਵੇਂ ਜਰਨੈਲਾਂ ਖਿਲਾਫ ਵਿੱਢੀ ਜਾ ਰਹੀ ਹੈ। ਇਹ ਨਵੇਂ ਜਰਨੈਲ ਹਨ ਭਾਜਪਾ ਛੱਡ ਕੇ ਆਏ ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ। ਇਸ ਦੀ ਮਿਸਾਲ ਲੰਘੇ ਸ਼ਨੀਵਾਰ ਨੂੰ ਉਸ ਵੇਲੇ ਮਿਲੀ ਜਦੋਂ ਦੋਆਬੇ ਵਿੱਚ ਕੈਪਟਨ ਅਮਰਿੰਦਰ ਦੇ ਦੋ ਖਾਸ ਆਗੂਆਂ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਆਪਣੇ ਹਲਕਿਆਂ ਵਿਚ ਫੇਰੀਆਂ ਦਾ ਬਾਈਕਾਟ ਕਰ ਦਿੱਤਾ ਗਿਆ।
ਚੇਤੇ ਰਹੇ ਕਿ ਸਿੱਧੂ ਸ਼ਾਹਕੋਟ ਹਲਕੇ ਦੇ ਪਿੰਡ ਸੀਚੇਵਾਲ ਵਿਚ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਲਾਏ ਸੀਵਰੇਜ ਟਰੀਟਮੈਂਟ ਪਲਾਂਟ ਦੇਖਣ ਗਏ ਸਨ। ਇਸ ਮੌਕੇ ਕਾਂਗਰਸੀ ਆਗੂ ਹਰਦੇਵ ਲਾਡੀ ਸਿੱਧੂ ਨੂੰ ਨਹੀਂ ਮਿਲੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਿੱਧੂ ਦੀ ਫੇਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਿੱਧੂ ਨੇ ਸੁਲਤਾਨਪੁਰ ਲੋਧੀ ਵੀ ਜਾਣਾ ਸੀ ਪਰ ਵਿਧਾਇਕ ਨਵਤੇਜ ਚੀਮਾ ਵੱਲੋਂ ਉਨ੍ਹਾਂ ਖ਼ਿਲਾਫ਼ ਸਟੈਂਡ ਲੈਣ ਕਾਰਨ ਇਹ ਫੇਰੀ ਖੜ੍ਹੇ ਪੈਰ ਰੱਦ ਕਰਨੀ ਪਈ।

 

RELATED ARTICLES
POPULAR POSTS