15.3 C
Toronto
Monday, August 24, 2026
spot_img
Homeਪੰਜਾਬਭਾਜਪਾ ਯੁਵਾ ਮੋਰਚਾ ਵਲੋਂ ਕੈਪਟਨ ਤੇ ਬਿੱਟੂ ਖਿਲਾਫ਼ ਪ੍ਰਦਰਸ਼ਨ

ਭਾਜਪਾ ਯੁਵਾ ਮੋਰਚਾ ਵਲੋਂ ਕੈਪਟਨ ਤੇ ਬਿੱਟੂ ਖਿਲਾਫ਼ ਪ੍ਰਦਰਸ਼ਨ

ਭਾਜਪਾ ਯੁਵਾ ਮੋਰਚਾ ਵਲੋਂ ਕੈਪਟਨ ਤੇ ਬਿੱਟੂ ਖਿਲਾਫ਼ ਪ੍ਰਦਰਸ਼ਨ
Image Courtesy :translinktimes

ਮੁੱਖ ਮੰਤਰੀ ਅਤੇ ਸੰਸਦ ਮੈਂਬਰ ਦੇ ਫੂਕੇ ਗਏ ਪੁਤਲੇ
ਲੁਧਿਆਣਾ/ਬਿਊਰੋ ਨਿਊਜ਼
ਭਾਜਪਾ ਯੁਵਾ ਮੋਰਚਾ ਵਲੋਂ ਅੱਜ ਸਥਾਨਕ ਘੰਟਾ ਘਰ ਚੌਂਕ ਵਿਖੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹੋਏ ਹਮਲੇ ਦੇ ਰੋਸ ਵਜੋਂ ਸੂਬਾ ਪ੍ਰਧਾਨ ਯੁਵਾ ਮੋਰਚਾ ਭਾਨੂ ਪ੍ਰਤਾਪ ਦੇ ਨਿਰਦੇਸ਼ ਅਨੁਸਾਰ ਪ੍ਰਦਰਸ਼ਨ ਕੀਤਾ ਗਿਆ, ਭਾਜਪਾਈਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੁਤਲਾ ਵੀ ਫੂਕਿਆ। ਇਥੇ ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਹੱਕ ਵਿਚ ਖੜ੍ਹਦਿਆਂ ਕਿਹਾ ਸੀ ਕਿ ਅਸ਼ਵਨੀ ਸ਼ਰਮਾ ‘ਤੇ ਹਮਲਾ ਮੈਂ ਕੀਤਾ ਹੈ ਅਤੇ ਜੋ ਕਾਰਵਾਈ ਕਰਨੀ ਹੈ ਕਿ ਮੇਰੇ ‘ਤੇ ਕੀਤੀ ਜਾਵੇ ਅਤੇ ਅੱਗੇ ਤੋਂ ਵੀ ਜੇਕਰ ਕਿਸੇ ਭਾਜਪਾ ਆਗੂ ‘ਤੇ ਹਮਲਾ ਹੁੰਦਾ ਹੈ ਉਸ ਦਾ ਇਲਜ਼ਾਮ ਵੀ ਮੇਰੇ ਸਿਰ ਹੀ ਮੜ੍ਹਿਆ ਜਾਵੇ।

RELATED ARTICLES
POPULAR POSTS