21.1 C
Toronto
Sunday, August 30, 2026
spot_img
Homeਪੰਜਾਬਅਕਾਲੀ ਦਲ ਨੇ ਉਸ ਜਾਂਚ ਰਿਪੋਰਟ ਨੂੰ ਪੈਰਾਂ 'ਚ ਰੋਲਿਆ, ਜਿਸ 'ਚ...

ਅਕਾਲੀ ਦਲ ਨੇ ਉਸ ਜਾਂਚ ਰਿਪੋਰਟ ਨੂੰ ਪੈਰਾਂ ‘ਚ ਰੋਲਿਆ, ਜਿਸ ‘ਚ ਸੈਂਕੜਿਆਂ ਵਾਰ ਦਰਜ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਂ, ਅਕਾਲੀ ਦਲ ਵਿਰੁੱਧ ਨਿੰਦਾ ਮਤਾ ਪਾਸ

ਅਕਾਲੀ ਦਲ ਨੇ ਉਸ ਜਾਂਚ ਰਿਪੋਰਟ ਨੂੰ ਪੈਰਾਂ ‘ਚ ਰੋਲਿਆ, ਜਿਸ ‘ਚ ਸੈਂਕੜਿਆਂ ਵਾਰ ਦਰਜ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਾਂ, ਅਕਾਲੀ ਦਲ ਵਿਰੁੱਧ ਨਿੰਦਾ ਮਤਾ ਪਾਸਚੰਡੀਗੜ੍ਹ : ਅਕਾਲੀ ਦਲ ਨੇ ਉਸ ਜਾਂਚ ਰਿਪੋਰਟ ਨੂੰ ਵੀ ਪੈਰਾਂ ‘ਚ ਰੋਲਿਆ, ਜਿਸ ‘ਚ ਸੈਂਕੜਿਆਂ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਂ ਦਰਜ ਸੀ। ਇਸ ਨੂੰ ਬੇਅਦਬੀ ਦੱਸਦਿਆਂ ਅਕਾਲੀ ਦਲ ਵਿਰੁੱਧ ਨਿੰਦਾ ਮਤਾ ਪਾਸ ਕੀਤਾ ਗਿਆ। ਇਹ ਮਤਾ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਸਦਨ ਵਿਚ ਪੇਸ਼ ਕੀਤਾ ਗਿਆ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਜਿਹੜੀ ਰਿਪੋਰਟ ਦੀਆਂ ਕਾਪੀਆਂ ਨੂੰ ਅਕਾਲੀ ਦਲ ਨੇ ਖਿਲਾਰਿਆ ਹੈ ਉਸ ਵਿਚ ਧਾਰਮਿਕ ਗ੍ਰੰਥਾਂ ਦੇ ਨਾਮ ਲਿਖੇ ਹੋਏ ਹਨ ਅਤੇ ਲੰਘੇ ਕੱਲ੍ਹ ਅਕਾਲੀ ਵਿਧਾਇਕਾਂ ਨੇ ਜਸਟਿਸ ਰਣਜੀਤ ਕਮਿਸ਼ਨ ਦੀ ਰਿਪੋਰਟ ਦੀਆਂ ਕਾਪੀਆਂ 5-5 ਰੁਪਏ ਵਿਚ ਵੇਚੀਆਂ। ਇਸ ਤੋਂ ਇਲਾਵਾ ਅੱਜ ਵੀ ਅਕਾਲੀ ਦਲ ਵਲੋਂ ਸਪੀਕਰ ਦੇ ਕੁਰਸੀ ਸਾਹਮਣੇ ਜਾ ਕੇ ਇਸ ਰਿਪੋਰਟ ਦੀਆਂ ਕਾਪੀਆਂ ਨੂੰ ਖਿਲਾਰਿਆ ਗਿਆ, ਜਿਸ ਕਾਰਨ ਅਕਾਲੀ ਦਲ ਖਿਲਾਫ ਨਿੰਦਾ ਮਤਾ ਪਾਸ ਕੀਤਾ ਗਿਆ।

RELATED ARTICLES
POPULAR POSTS