13.3 C
Toronto
Monday, April 27, 2026
spot_img
HomeਕੈਨੇਡਾFrontਹੁਸ਼ਿਆਰਪੁਰ ਦੇ ਕਸਬਾ ਹਰਿਆਣਾ ’ਚ ਗਊਸ਼ਾਲਾ ਦਾ ਲੈਂਟਰ ਡਿੱਗਿਆ-20 ਤੋਂ ਵੱਧ ਗਊਆਂ...

ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ’ਚ ਗਊਸ਼ਾਲਾ ਦਾ ਲੈਂਟਰ ਡਿੱਗਿਆ-20 ਤੋਂ ਵੱਧ ਗਊਆਂ ਦੀ ਮੌਤ

 


ਜ਼ਖਮੀ ਗਊਆਂ ਦਾ ਕੀਤਾ ਜਾ ਰਿਹੈ ਇਲਾਜ
ਹੁਸ਼ਿਆਰਪੁਰ/ਬਿਊਰੋ ਨਿਊਜ਼
ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਹਰਿਆਣਾ ਵਿਚ ਅੱਜ ਤੜਕੇ ਇਕ ਗਊਸ਼ਾਲਾ ਦਾ ਲੈਂਟਰ ਡਿੱਗ ਜਾਣ ਕਾਰਨ 20 ਤੋਂ ਜ਼ਿਆਦਾ ਗਊਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ’ਚ ਕਈ ਗਊਆਂ ਦੇ ਜ਼ਖ਼ਮੀ ਹੋਣ ਦੀ ਵੀ ਖਬਰ ਹੈ ਅਤੇ ਜ਼ਖ਼ਮੀ ਗਊਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇਲਾਕਾ ਵਾਸੀਆਂ ਅਤੇ ਪੁਲਿਸ ਪ੍ਰਸ਼ਾਸਨ ਨੇ ਜੇ.ਸੀ.ਬੀ. ਦੀ ਮੱਦਦ ਨਾਲ ਗਊਆਂ ਨੂੰ ਲੈਂਟਰ ਹੇਠੋਂ ਕੱਢਿਆ। ਮਿਲੀ ਜਾਣਕਾਰੀ ਦੇ ਮੁਤਾਬਕ ਸਵੇਰੇ ਕਰੀਬ ਢਾਈ ਕੁ ਵਜੇ ਗਊਸ਼ਾਲਾ ਦਾ ਲੈਂਟਰ ਅਚਾਨਕ ਡਿੱਗ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਲੈਂਟਰ ਡਿੱਗਣ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਕੁਝ ਸਮਾਜ ਸੇਵੀਆਂ ਦਾ ਮੰਨਣਾ ਹੈ ਕਿ ਲੈਂਟਰ ’ਤੇ ਲਗਾਤਾਰ ਖੜ੍ਹਾ ਰਹਿੰਦਾ ਮੀਂਹ ਦਾ ਪਾਣੀ, ਇਸ ਲੈਂਟਰ ਦੇ ਡਿੱਗਣ ਦਾ ਕਾਰਨ ਬਣਿਆ ਹੈ। ਫਿਰ ਵੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

RELATED ARTICLES
POPULAR POSTS