25.3 C
Toronto
Friday, September 4, 2026
spot_img
HomeਕੈਨੇਡਾFrontਨੇਪਾਲ ’ਚ ਅਚਾਨਕ ਆਏ ਹੜ੍ਹਾਂ ਨਾਲ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਗਿਣਤੀ...

ਨੇਪਾਲ ’ਚ ਅਚਾਨਕ ਆਏ ਹੜ੍ਹਾਂ ਨਾਲ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਗਿਣਤੀ 900 ਤੋਂ ਟੱਪੀ

ਨੇਪਾਲ ’ਚ ਅਚਾਨਕ ਆਏ ਹੜ੍ਹਾਂ ਨਾਲ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਗਿਣਤੀ 900 ਤੋਂ ਟੱਪੀ
ਅਜੇ ਵੀ ਕਰੀਬ 4250 ਵਿਅਕਤੀ ਲਾਪਤਾ, ਬਚਾਅ ਕਾਰਜ ਲਗਾਤਾਰ ਜਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਨੇਪਾਲ ਵਿਚ ਲੰਘੇ ਦਿਨੀਂ ਅਚਾਨਕ ਆਏ ਹੜ੍ਹਾਂ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ 900 ਤੋਂ ਟੱਪ ਗਈ ਹੈ, ਜਦੋਂ ਕਿ ਆਫਤ ਤੋਂ ਬਾਅਦ ਹੁਣ ਵੀ ਕਰੀਬ 4250 ਵਿਅਕਤੀ ਲਾਪਤਾ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਟੀਮਾਂ ਲਗਾਤਾਰ ਲਾਸ਼ਾਂ ਨੂੰ ਮਲਬੇ ਹੇਠੋਂ ਕੱਢ ਰਹੀਆਂ ਹਨ ਅਤੇ ਲਾਪਤਾ ਵਿਅਕਤੀਆਂ ਦੀ ਭਾਲ ਵੀ ਜਾਰੀ ਹੈ। ਬਚਾਅ ਕਰਮੀ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਕੱਢਣ ਦੇ ਯਤਨ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਆਫਤ ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਜ਼ਮੀਨ ਜਾਂ ਬਰਫ ਦੀਆਂ ਚੱਟਾਨਾਂ ਖਿਸਕਣ ਕਾਰਨ ਆਈ ਹੈ, ਜਿਸ ਨੇ ਲੰਘੀ 26 ਅਗਸਤ ਨੂੰ ਉਤਰੀ ਅਤੇ ਮੱਧ ਨੇਪਾਲ ਦੇ ਕਸਬਿਆਂ ਅਤੇ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ ਸੀ। ਕੌਮੀ ਆਫਤ ਜੋਖਮ ਕਟੌਤੀ ਅਤੇ ਪ੍ਰਬੰਧਨ ਅਥਾਰਟੀ ਨੇ ਦੱਸਿਆ ਕਿ ਹੁਣ ਵੀ 4250 ਦੇ ਕਰੀਬ ਵਿਅਕਤੀ ਲਾਪਤਾ ਹਨ ਅਤੇ ਇਨ੍ਹਾਂ ਵਿਚ 85 ਸੁਰੱਖਿਆ ਕਰਮੀ ਅਤੇ 320 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

RELATED ARTICLES
POPULAR POSTS