18.8 C
Toronto
Monday, August 31, 2026
spot_img
HomeਕੈਨੇਡਾFrontਅਮਰੀਕਾ ਵਲੋਂ ਇਰਾਨ ’ਤੇ ਇਕ ਮਹੀਨੇ ਬਾਅਦ ਫਿਰ ਹਮਲਾ - ਇਰਾਨ ਨੇ...

ਅਮਰੀਕਾ ਵਲੋਂ ਇਰਾਨ ’ਤੇ ਇਕ ਮਹੀਨੇ ਬਾਅਦ ਫਿਰ ਹਮਲਾ – ਇਰਾਨ ਨੇ ਜਵਾਬ ’ਚ ਜੌਰਡਨ ’ਤੇ ਦਾਗੀਆਂ ਮਿਜ਼ਾਈਲਾਂ

ਅਮਰੀਕਾ ਵਲੋਂ ਇਰਾਨ ’ਤੇ ਇਕ ਮਹੀਨੇ ਬਾਅਦ ਫਿਰ ਹਮਲਾ – ਇਰਾਨ ਨੇ ਜਵਾਬ ’ਚ ਜੌਰਡਨ ’ਤੇ ਦਾਗੀਆਂ ਮਿਜ਼ਾਈਲਾਂ
ਨਵੀਂ ਦਿੱਲੀ/ਬਿਊਰੋ ਨਿਊਜ਼
ਅਮਰੀਕਾ ਦੀ ਫੌਜ ਨੇ ਇਰਾਨ ’ਤੇ ਕਰੀਬ ਇਕ ਮਹੀਨੇ ਬਾਅਦ ਫਿਰ ਹਮਲਾ ਕੀਤਾ ਹੈ। ਲੰਘੇ ਕੱਲ੍ਹ ਐਤਵਾਰ ਨੂੰ ਇਰਾਨ ਦੇ ਲਾਰਕਦੀਪ ’ਤੇ ਦੋ ਰਾਕੇਟ ਲਾਂਚਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਲਾਰਕਦੀਪ ਹੋਰਮੁਜ਼ ਸਟਰੇਟ ਦੇ ਨੇੜੇ ਸਥਿਤ ਹੈ। ਅਮਰੀਕਾ ਦੇ ਮੀਡੀਆ ਮੁਤਾਬਕ, ਇਰਾਨੀ ਰੈਵੂਲਿਊਸ਼ਨਰੀ ਗਾਡਰਜ਼ ਦੇ ਜਵਾਨ ਇਥੋਂ ਹੋਰਮੁਜ਼ ਸਟਰੇਟ ਵਿਚ ਰਾਕੇਟ ਅਤੇ ਸਮੁੰਦਰੀ ਬਾਰੂਦੀ ਸੁਰੰਗਾਂ ਲਾਂਚ ਕਰਨ ਦੀ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਅਮਰੀਕੀ ਹਮਲੇ ਤੋਂ ਕੁਝ ਸਮੇਂ ਬਾਅਦ ਇਰਾਨ ਨੇ ਜੌਰਡਨ ਵਿਚ ਦੋ ਅਮਰੀਕੀ ਏਅਰਬੇਸ ’ਤੇ ਬੈਲਿਸਟਿਕ ਮਿਜ਼ਾਈਲਾਂ ਦਾਗਣ ਦਾ ਦਾਅਵਾ ਕੀਤਾ। ਜ਼ਿਕਰਯੋਗ ਹੈ ਕਿ ਅਮਰੀਕੀ ਫੌਜ ਨੇ ਪਿਛਲੇ ਹਫਤੇ ਹੋਰਮੁਜ਼ ਸਟਰੇਟ ਦੇ ਅੰਤਰਰਾਸ਼ਟਰੀ ਸ਼ਿਪਿੰਗ ਰੂਟ ਤੋਂ ਸਮੁੰਦਰੀ ਬਾਰੂਦੀ ਸੁਰੰਗਾਂ ਹਟਾਉਣ ਦਾ ਕੰਮ ਪੂਰਾ ਕੀਤਾ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਹਾ ਸੀ ਕਿ ਅੰਤਰਰਾਸ਼ਟਰੀ ਜਲ ਖੇਤਰ ਵਿਚ ਮੌਜੂਦ ਸਾਰੀਆਂ ਸੁਰੰਗਾਂ ਨੂੰ ਹਟਾ ਦਿੱਤਾ ਗਿਆ ਸੀ ਜਾਂ ਬੇਅਸਰ ਕਰ ਦਿੱਤਾ ਗਿਆ ਸੀ। ਟਰੰਪ ਨੇ ਚਿਤਾਵਨੀ ਵੀ ਦਿੱਤੀ ਸੀ ਕਿ ਜੇਕਰ ਕੋਈ ਜਹਾਜ਼ ਜਾਂ ਕਿਸ਼ਤੀ ਨੇ ਹੋਰਮੁਜ਼ ਦੀ ਖਾੜੀ ਵਿਚ ਸਮੁੰਦਰੀ ਬਾਰੂੁਦੀ ਸੁਰੰਗਾਂ ਵਿਛਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ।

RELATED ARTICLES
POPULAR POSTS