19.4 C
Toronto
Friday, September 19, 2025
spot_img
HomeਕੈਨੇਡਾFrontਵਿਨੇਸ਼ ਫੋਗਾਟ ਨੇ ਵਿਧਾਇਕੀ ਦਾ ਮੈਡਲ ਜਿੱਤਿਆ

ਵਿਨੇਸ਼ ਫੋਗਾਟ ਨੇ ਵਿਧਾਇਕੀ ਦਾ ਮੈਡਲ ਜਿੱਤਿਆ

ਮੈਂ ਦੇਸ਼ ਵਾਸੀਆਂ ਵਲੋਂ ਦਿੱਤੇ ਪਿਆਰ ਨੂੰ ਕਾਇਮ ਰੱਖਾਂਗੀ : ਵਿਨੇਸ਼ ਫੋਗਾਟ
ਜੀਂਦ/ਬਿਊਰੋ ਨਿਊਜ਼
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਵਿਚ ਭਾਰਤੀ ਜਨਤਾ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ ਹੈ। ਆਸ ਤੋਂ ਉਲਟ ਆਏ ਨਤੀਜਿਆਂ ਦੇ ਚੱਲਦਿਆਂ ਕਾਂਗਰਸ ਪਾਰਟੀ ਪਛੜ ਗਈ ਹੈ। ਉਲੰਪਿਕ ਖੇਡਾਂ ਵਿਚ ਤਮਗੇ ਤੋਂ ਖੁੱਝੀ ਵਿਨੇਸ਼ ਫੋਗਾਟ ਨੂੰ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਹਲਕਾ ਜੁਲਾਣਾ ਤੋਂ ਟਿਕਟ ਦਿੱਤੀ ਸੀ। ਇਸਦੇ ਚੱਲਦਿਆਂ ਵਿਨੇਸ਼ ਫੋਗਾਟ ਨੇ ਭਾਜਪਾ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਹਾਸਲ ਕਰ ਲਈ ਹੈ। ਇਸੇ ਦੌਰਾਨ ਵਿਨੇਸ਼ ਫੋਗਾਟ ਨੇ ਕਿਹਾ ਕਿ ਇਹ ਹਰ ਲੜਕੀ, ਹਰ ਔਰਤ ਦੀ ਲੜਾਈ ਹੈ, ਜੋ ਲੜਨ ਦਾ ਰਸਤਾ ਚੁਣਦੀ ਹੈ। ਉਨ੍ਹਾਂ ਕਿਹਾ ਕਿ ਇਹ ਹਰੇਕ ਸੰਘਰਸ਼ ਅਤੇ ਸੱਚਾਈ ਦੀ ਜਿੱਤ ਹੈ। ਵਿਨੇਸ਼ ਫੋਗਾਟ ਨੇ ਕਿਹਾ ਕਿ ਦੇਸ਼ ਨੇ ਮੈਨੂੰ ਜੋ ਪਿਆਰ ਅਤੇ ਵਿਸ਼ਵਾਸ ਦਿੱਤਾ ਹੈ, ਮੈਂ ਉਸ ਨੂੰ ਹਮੇਸ਼ਾ ਕਾਇਮ ਰੱਖਾਂਗੀ।
RELATED ARTICLES
POPULAR POSTS