Breaking News
Home / ਭਾਰਤ / ਪੱਛਮੀ ਬੰਗਾਲ ਵਿਧਾਨ ਸਭਾ ‘ਚ ਬੀਜੇਪੀ ਅਤੇ ਟੀਐਮਸੀ ਵਿਧਾਇਕਾਂ ‘ਚ ਮਾਰਕੁੱਟ, ਇਕ ਦੂਜੇ ਦੇ ਪਾੜੇ ਕੱਪੜੇ

ਪੱਛਮੀ ਬੰਗਾਲ ਵਿਧਾਨ ਸਭਾ ‘ਚ ਬੀਜੇਪੀ ਅਤੇ ਟੀਐਮਸੀ ਵਿਧਾਇਕਾਂ ‘ਚ ਮਾਰਕੁੱਟ, ਇਕ ਦੂਜੇ ਦੇ ਪਾੜੇ ਕੱਪੜੇ

ਨਵੀਂ ਦਿੱਲੀ : ਪੱਛਮੀ ਬੰਗਾਲ ਵਿਧਾਨ ਸਭਾ ਵਿਚ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਵਿਚਾਲੇ ਜ਼ੋਰਦਾਰ ਹੰਗਾਮਾ ਹੋ ਗਿਆ। ਭਾਜਪਾ ਵਿਧਾਇਕ ਬੀਰਭੂਮ ਹਿੰਸਾ ਮਾਮਲੇ ‘ਤੇ ਬਹਿਸ ਦੀ ਮੰਗ ਕਰ ਰਹੇ ਸਨ। ਇਸੇ ਦੌਰਾਨ ਦੋਵਾਂ ਧਿਰਾਂ ਦੇ ਵਿਧਾਇਕਾਂ ਵਿਚਾਲੇ ਮਾਰ ਕੁਟਾਈ ਹੋ ਗਈ ਅਤੇ ਵਿਧਾਇਕਾਂ ਨੇ ਇਕ-ਦੂਜੇ ਦੇ ਕੱਪੜੇ ਵੀ ਪਾੜਨੇ ਸ਼ੁਰੂ ਕਰ ਦਿੱਤੇ। ਅਜਿਹੇ ਮਾਹੌਲ ਵਿਚ ਟੀਐਮਸੀ ਵਿਧਾਇਕ ਅਮਿਤ ਮਜ਼ੂਮਦਾਰ ਜ਼ਖ਼ਮੀ ਵੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸੇ ਦੌਰਾਨ ਭਾਜਪਾ ਆਗੂ ਸ਼ੁਬੇਂਦੂ ਅਧਿਕਾਰੀ ਨੇ ਆਰੋਪ ਲਗਾਇਆ ਕਿ ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਸੁਰੱਖਿਆ ਕਰਮੀਆਂ ਨਾਲ ਮਿਲ ਕੇ ਭਾਜਪਾ ਵਿਧਾਇਕਾਂ ‘ਤੇ ਹਮਲਾ ਕੀਤਾ ਹੈ। ਉਧਰ ਦੂਜੇ ਪਾਸੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਹਿਣਾ ਹੈ ਕਿ ਇਸ ਹਿੰਸਕ ਕਾਰਵਾਈ ਪਿੱਛੇ ਟੀਐਮਸੀ ਦੀ ਕੋਈ ਵੀ ਭੂਮਿਕਾ ਨਹੀਂ ਹੈ, ਇਸਦੇ ਪਿੱਛੇ ਕਿਸੇ ਦੀ ਸਾਜਿਸ਼ ਨਜ਼ਰ ਆ ਰਹੀ ਹੈ।

Check Also

ਹਰਿਆਣਾ ’ਚ ਅੱਜ ਚੋਣ ਪ੍ਰਚਾਰ ਹੋ ਜਾਵੇਗਾ ਬੰਦ-ਵੋਟਾਂ 5 ਨੂੰ

ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ’ਚ ਸਖਤ ਚੋਣ ਮੁਕਾਬਲਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਚ ਪਰਸੋਂ ਯਾਨੀ …