21.2 C
Toronto
Friday, August 28, 2026
spot_img
HomeਕੈਨੇਡਾFrontਭਾਰਤ ਦੇ 8 ਸਾਬਕਾ ਸਮੁੰਦਰੀ ਫੌਜੀ ਅਫਸਰਾਂ ਦੀ ਅਰਜੀ ਕਤਰ ਅਦਾਲਤ ਨੇ...

ਭਾਰਤ ਦੇ 8 ਸਾਬਕਾ ਸਮੁੰਦਰੀ ਫੌਜੀ ਅਫਸਰਾਂ ਦੀ ਅਰਜੀ ਕਤਰ ਅਦਾਲਤ ਨੇ ਕੀਤੀ ਮਨਜ਼ੂਰ

ਭਾਰਤ ਦੇ 8 ਸਾਬਕਾ ਸਮੁੰਦਰੀ ਫੌਜੀ ਅਫਸਰਾਂ ਦੀ ਅਰਜੀ ਕਤਰ ਅਦਾਲਤ ਨੇ ਕੀਤੀ ਮਨਜ਼ੂਰ

ਮੌਤ ਦੀ ਸ਼ਜਾ ਖਿਲਾਫ ਜਲਦੀ ਸੁਣਵਾਈ ਹੋਵੇਗੀ ਸ਼ੁਰੂ

ਕਤਰ/ਬਿਊਰੋ ਨਿਊਜ਼ :
ਭਾਰਤ ਦੇ 8 ਸਾਬਕਾ ਸਮੁੰਦਰੀ ਫੌਜੀ ਅਫਸਰਾਂ ਦੀ ਅਰਜੀ ਕਤਰ ਅਦਾਲਤ ਨੇ ਕੀਤੀ ਮਨਜ਼ੂਰ

ਭਾਰਤ ਦੇ 8 ਸਾਬਕਾ ਸਮੁੰਦਰੀ ਫੌਜੀਆਂ ਦੀ ਮੌਤ ਦੀ ਸਜ਼ਾ ਦੇ ਖਿਲਾਫ ਲਗਾਈ ਗਈ ਪਟੀਸ਼ਨ ਨੂੰ ਕਤਰ ਦੀ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਜਲਦੀ ਇਸ ਮਾਮਲੇ ’ਚ ਸੁਣਵਾਈ ਦੀ ਤਰੀਕ ਤੈਅ ਕੀਤੀ ਜਾਵੇਗੀ। ਭਾਰਤ ਸਰਕਾਰ ਨੇ ਲਗਭਗ 15 ਦਿਨ ਪਹਿਲਾਂ ਸਮੁੰਦਰੀ ਫੌਜੀਆਂ ਦੀ ਸਜ਼ਾ ਦੇ ਖਿਲਾਫ ਅਪੀਲ ਕੀਤੀ ਸੀ। ਜਦਕਿ ਇਸ ਮਾਮਲੇ ’ਚ ਹੁਣ ਤੱਕ ਕਤਰ ਜਾਂ ਭਾਰਤ ਸਰਕਾਰ ਵੱਲੋਂ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਲੰਘੀ 9 ਨਵੰਬਰ ਨੂੰ ਅਪੀਲ ਦਾਇਰ ਕਰਨ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਸੀ ਕਿ ਭਾਰਤ ਨੂੰ ਇਨ੍ਹਾਂ ਸਮੁੰਦਰੀ  ਫੌਜੀਆਂ ਨਾਲ ਮੁਲਾਕਾਤ ਦੇ ਲਈ ਦੂਜਾ ਕਾਨਸੁਲਰ ਅਕਸੈਸ ਵੀ ਮਿਲ ਗਿਆ ਹੈ ਅਤੇ ਭਾਰਤ ਸਰਕਾਰ ਲਗਾਤਾਰ ਕਤਰ ਦੇ ਸੰਪਰਕ ਵਿਚ ਹੈ। ਬਾਗਚੀ ਅਨੁਸਾਰ ਸਾਬਕਾ ਸਮੁੰਦਰੀ ਫੌਜੀਆਂ ਦੇ ਪਰਿਵਾਰਾਂ ਵੱਲੋਂ ਸਜ਼ਾ ਏ ਮੌਤ ਦੇ ਖਿਲਾਫ ਉਚ ਅਦਾਲਤ ’ਚ ਅਪੀਲ ਦਾਇਰ ਕੀਤੀ ਜਾ ਚੁੱਕੀ ਹੈ। ਕਤਰ ’ਚ ਜਿਨ੍ਹਾਂ 8 ਸਾਬਕਾ ਸਮੁੰਦਰੀ ਫੌਜੀ ਅਫਸਰਾਂ ਨੂੰ ਮੌਤ ਦੀ ਦਿੱਤੀ ਗਈ ਹੈ ਉਨ੍ਹਾਂ ’ਚ ਕੈਪਟਨ ਨਵਤੇਜ ਸਿੰਘ ਗਿੱਲ, ਕੈਪਟਨ ਸੌਰਭ ਵਸ਼ਿਸ਼ਠ, ਕੈਪਟਨ ਬਰਿੰਦਰ ਕਮਾਰ ਵਰਮਾ, ਕਮਾਂਡਰ ਪੁਰਨੇਂਦੂ ਤਿਵਾਰੀ, ਕਮਾਂਡਰ ਸੁਗਨਾਕਰ ਪਕਾਲਾ, ਕਮਾਂਡਰ ਸੰਜੀਵ ਗੁਪਤਾ, ਕਮਾਂਡਰ ਅਮਿਤ ਨਾਗਪਾਲ ਅਤੇ ਸੇਲਰ ਰਾਗੇਸ਼ ਦਾ ਨਾਂ ਸ਼ਾਮਲ ਹੈ।

RELATED ARTICLES
POPULAR POSTS