ਐਨ.ਸੀ.ਬੀ. ਸਮੀਰ ਵਾਨਖੇੜੇ ਖਿਲਾਫ ਕਰੇਗੀ ਜਾਂਚ
ਮੁੰਬਈ/ਬਿਊਰੋ ਨਿਊਜ਼
ਸ਼ਾਹਰੁਖ ਖਾਨ ਦੇ ਮੁੰਡੇ ਆਰਿਅਨ ਖਾਨ ਨਾਲ ਜੁੜੇ ਡਰੱਗਜ਼ ਮਾਮਲੇ ਦੀ ਜਾਂਚ ਕਰ ਰਹੇ ਸਮੀਰ ਵਾਨਖੇੜੇ ’ਤੇ ਵੀ ਭਿ੍ਰਸ਼ਟਾਚਾਰ ਦੇ ਗੰਭੀਰ ਆਰੋਪ ਲੱਗੇ ਹਨ। ਹੁਣ ਐਨ.ਸੀ.ਬੀ. ਨੇ ਵਾਨਖੇੜੇ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਕਰੂਜ ਡਰੱਗ ਮਾਮਲੇ ਵਿਚ ਮੁੰਬਈ ਐਨ.ਸੀ.ਬੀ. ਦੇ ਜੋਨਲ ਡਾਇਰੈਕਟਰ ਸਮੀਰ ਵਾਨਖੇੜੇ ਖਿਲਾਫ ਇੰਟਰਨਲ ਵਿਜੀਲੈਂਸ ਜਾਂਚ ਸ਼ੁਰੂ ਵੀ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਾਨਖੇੜੇ ’ਤੇ ਆਰਿਅਨ ਖਾਨ ਨੂੰ ਡਰੱਗ ਮਾਮਲੇ ਵਿਚੋਂ ਰਿਹਾਅ ਕਰਾਉਣ ਲਈ 25 ਕਰੋੜ ਰੁਪਏ ਦੀ ਡੀਲ ਕਰਨ ਦਾ ਆਰੋਪ ਹੈ। ਐਨ.ਸੀ.ਬੀ. ਦੇ ਡਿਪਟੀ ਡਾਇਰੈਕਟਰ ਜਨਰਲ ਅਤੇ ਏਜੰਸੀ ਦੇ ਚੀਫ ਵਿਜੀਲੈਂਸ ਅਫਸਰ ਗਿਆਨੇਸ਼ਵਰ ਗੁਪਤਾ ਨੇ ਦੱਸਿਆ ਕਿ ਉਹ ਖੁਦ ਵਾਨਖੇੜੇ ਖਿਲਾਫ ਜਾਂਚ ਦੀ ਨਿਗਰਾਨੀ ਕਰ ਰਹੇ ਹਨ। ਇਸੇ ਦੌਰਾਨ ਸਮੀਰ ਵਾਨਖੇੜੇ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਭੈਣ ਅਤੇ ਮਰਹੂਮ ਮਾਂ ਨੂੰ ਵੀ ਟਾਰਗੇਟ ਕੀਤਾ ਜਾ ਰਿਹਾ ਹੈ।
Check Also
ਲੋਕ ਸਭਾ ’ਚ ਗੌਤਮ ਅਡਾਨੀ ਦੇ ਮੁੱਦੇ ’ਤੇ ਹੋਇਆ ਭਾਰੀ ਹੰਗਾਮਾ
ਰਾਹੁਲ ਗਾਂਧੀ ਬੋਲੇ : ਅਡਾਨੀ ਨੂੰ ਹੋਣਾ ਚਾਹੀਦਾ ਹੈ ਜੇਲ੍ਹ ’ਚ, ਪਰ ਸਰਕਾਰ ਉਸਦਾ ਕਰ …