Home / ਭਾਰਤ / ਭਾਜਪਾ ਦੇ ਸੰਸਦ ਮੈਂਬਰ ਸੰਜੇ ਪਾਟਿਲ ਦੇ ਵਿਗੜੇ ਬੋਲ

ਭਾਜਪਾ ਦੇ ਸੰਸਦ ਮੈਂਬਰ ਸੰਜੇ ਪਾਟਿਲ ਦੇ ਵਿਗੜੇ ਬੋਲ

ਕਿਹਾ, ਮੈਂ ਭਾਜਪਾ ਦਾ ਸੰਸਦ ਮੈਂਬਰ ਹਾਂ, ਈਡੀ ਮੇਰੇ ’ਤੇ ਛਾਪਾ ਨਹੀਂ ਮਾਰੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼
ਮਹਾਰਾਸ਼ਟਰ ਦੇ ਸਾਂਗਲੀ ’ਚ ਭਾਜਪਾ ਸੰਸਦ ਮੈਂਬਰ ਸੰਜੇ ਪਾਟਿਲ ਨੇ ਇਕ ਵਿਵਾਦਮਈ ਬਿਆਨ ਦਿੱਤਾ ਹੈ। ਸੰਜੇ ਪਾਟਿਲ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟਰੋਟ (ਈ.ਡੀ.) ਉਸਦੇ ਪਿੱਛੇ ਨਹੀਂ ਪਏਗਾ, ਕਿਉਂਕਿ ਉਹ ਸੱਤਾਧਾਰੀ ਪਾਰਟੀ ਭਾਜਪਾ ਦਾ ਸੰਸਦ ਮੈਂਬਰ ਹੈ। ਇਹ ਬਿਆਨ ਉਨ੍ਹਾਂ ਇਕ ਮੌਲ ਦੇ ਉਦਘਾਟਨ ਮੌਕੇ ਦਿੱਤਾ। ਉਨ੍ਹਾਂ ਕਿਹਾ ਕਿ ਦਿਖਾਵਾ ਕਰਨ ਲਈ ਸਾਨੂੰ 40 ਲੱਖ ਰੁਪਏ ਦੀ ਮਹਿੰਗੀ ਕਾਰ ਖਰੀਦਣ ਲਈ ਕਰਜ਼ਾ ਲੈਣਾ ਪੈਂਦਾ ਹੈ। ਅਸੀਂ ਕਿੰਨਾ ਕਰਜ਼ਾ ਲਿਆ ਹੋਇਆ ਹੈ, ਇਹ ਜੇਕਰ ਈਡੀ ਨੇ ਦੇਖ ਲਿਆ ਤਾਂ ਹੈਰਾਨ ਹੋ ਜਾਵੇਗੀ। ਪਾਟਿਲ ਨੇ ਇਹ ਵੀ ਕਿਹਾ ਕਿ ਮੈਂ ਸੱਚ ਦੱਸ ਰਿਹਾ ਹਾਂ, ਜੇਕਰ ਉਨ੍ਹਾਂ ਦੀ ਗੱਲ ਕੋਈ ਰਿਕਾਰਡ ਵੀ ਕਰ ਲਵੇਗਾ ਤਾਂ ਵੀ ਕੋਈ ਪਰੇਸ਼ਾਨੀ ਨਹੀਂ ਹੈ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਮਹਾਰਾਸ਼ਟਰ ਵਿਚ ਮਹਾ ਵਿਕਾਸ ਅਘਾੜੀ ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਆਰੋਪ ਲਗਾਉਂਦੀ ਰਹੀ ਹੈ ਕਿ ਕੇਂਦਰ ਸਰਕਾਰ ਵਿਰੋਧੀ ਧਿਰ ਦੇ ਆਗੂਆਂ ਖਿਲਾਫ ਸਰਕਾਰੀ ਏਜੰਸੀਆਂ ਦਾ ਇਸਤੇਮਾਲ ਕਰ ਰਹੀ ਹੈ।

Check Also

ਕਿਸਾਨ 29 ਨਵੰਬਰ ਨੂੰ ਨਹੀਂ ਕਰਨਗੇ ਟਰੈਕਟਰ ਮਾਰਚ

ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਲਿਆ ਗਿਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ …