Breaking News
Home / ਭਾਰਤ / ਸ਼ੀਨਾ ਬੋਰਾ ਜਿਊਂਦੀ ਹੈ, ਉਸ ਨੂੰ ਕਸ਼ਮੀਰ ’ਚ ਲੱਭੋ

ਸ਼ੀਨਾ ਬੋਰਾ ਜਿਊਂਦੀ ਹੈ, ਉਸ ਨੂੰ ਕਸ਼ਮੀਰ ’ਚ ਲੱਭੋ

ਇੰਦਰਾਣੀ ਮੁਖਰਜੀ ਨੇ ਸੀਬੀਆਈ ਨੂੰ ਚਿੱਠੀ ਲਿਖ ਕੇ ਕੀਤਾ ਦਾਅਵਾ
ਮੁੰਬਈ/ਬਿਊਰੋ ਨਿਊਜ਼
ਸ਼ੀਨਾ ਬੋਰਾ ਕਤਲ ਮਾਮਲੇ ਦੀ ਮੁੱਖ ਆਰੋਪੀ ਇੰਦਰਾਣੀ ਮੁਖਰਜੀ ਨੇ ਇਕ ਬਹੁਤ ਵੱਡਾ ਦਾਅਵਾ ਕੀਤਾ ਹੈ। ਇੰਦਰਾਣੀ ਮੁਖਰਜੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬੇਟੀ ਸ਼ੀਨਾ ਬੋਰਾ ਜਿਊਂਦੀ ਅਤੇ ਉਹ ਕਸ਼ਮੀਰ ’ਚ ਹੈ। ਮੁਖਰਜੀ ਨੇ ਇਹ ਦਾਅਵਾ ਸੀਬੀਆਈ ਡਾਇਰੈਕਟਰ ਨੂੰ ਲਿਖੀ ਇਕ ਚਿੱਠੀ ਵਿਚ ਕੀਤਾ ਹੈ। ਸੀਬੀਆਈ ਨੂੰ ਲਿਖੀ ਚਿੱਠੀ ’ਚ ਮੁਖਰਜੀ ਨੇ ਦਾਅਵਾ ਕੀਤਾ ਹੈ ਕਿ ਜੇਲ੍ਹ ’ਚ ਉਨ੍ਹਾਂ ਦੀ ਮੁਲਾਕਾਤ ਇਕ ਮਹਿਲਾ ਨਾਲ ਹੋਈ, ਜਿਸ ਨੇ ਉਸ ਨੂੰ ਦੱਸਿਆ ਕਿ ਉਸ ਨੇ ਕਸ਼ਮੀਰ ’ਚ ਸ਼ੀਨਾ ਬੋਰਾ ਨਾਲ ਮੁਲਾਕਾਤ ਕੀਤੀ ਸੀ। ਇੰਦਰਾਣੀ ਨੇ ਕਿਹਾ ਕਿ ਸੀਬੀਆਈ ਕਸ਼ਮੀਰ ’ਚ ਸ਼ੀਨਾ ਬੋਰਾ ਦੀ ਭਾਲ ਕਰੇ। ਧਿਆਨ ਰਹੇ ਕਿ ਸ਼ੀਨਾ ਬੋਰਾ ਦਾ ਕਤਲ 2012 ’ਚ ਹੋਇਆ ਸੀ। ਇਸ ਮਾਮਲੇ ’ਚ ਇੰਦਰਾਣੀ ਮੁਖਰਜੀ ਨੂੰ ਮੁੱਖ ਆਰੋਪੀ ਬਣਾਇਆ ਗਿਆ ਹੈ। ਮੁਖਰਜੀ 2015 ਤੋਂ ਮੁੰਬਈ ਦੀ ਬਾਏਕੁਲਾ ਜੇਲ੍ਹ ’ਚ ਬੰਦ ਹੈ ਅਤੇ ਉਨ੍ਹਾਂ ਦੀ ਜ਼ਮਾਨਤ ਅਰਜੀ ਪਿਛਲੇ ਮਹੀਨੇ ਬੰਬੇ ਹਾਈ ਕੋਰਟ ਨਂੇ ਖਾਰਜ ਕਰ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇੰਦਰਾਣੀ ਮੁਖਰਜੀ ਹੁਣ ਜ਼ਮਾਨਤ ਦੇ ਲਈ ਸੁਪਰੀਮ ਕੋਰਟ ਜਾ ਸਕਦੀ ਹੈ। ਇੰਦਰਾਣੀ ਵੱਲੋਂ ਲਿਖੀ ਚਿੱਠੀ 28 ਦਸੰਬਰ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ ਅਤੇ ਇਸੇ ਦਿਨ ਇੰਦਰਾਣੀ ਦੀ ਜ਼ਮਾਨਤ ਅਰਜ਼ੀ ’ਤੇ ਵੀ ਫੈਸਲਾ ਹੋਣਾ ਹੈ।

 

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …