ਫੌਜ ਮੁਖੀ ‘ਤੇ ਕੁਮੈਂਟ ਨਾ ਕਰਨ ਰਾਜਨੀਤਕ ਵਿਅਕਤੀ : ਰਾਹੁਲ ਗਾਂਧੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸੀ ਨੇਤਾ ਸੰਦੀਪ ਦੀਕਸ਼ਤ ਨੇ ਫੌਜ ਮੁਖੀ ਬਿਪਿਨ ਰਾਵਤ ਦੇ ਖਿਲਾਫ ਅਪਮਾਨਜਨਕ ਕੁਮੈਂਟ ਕੀਤਾ ਹੈ। ਸੰਦੀਪ ਨੇ ਲੰਘੇ ਦਿਨ ਬਿਪਿਨ ਰਾਵਤ ਨੂੰ ਸੜਕ ਦਾ ਗੁੰਡਾ ਤੱਕ ਕਹਿ ਦਿੱਤਾ। ਉਹਨਾਂ ਇਹ ਗੱਲ ਪਾਕਿ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੀ ਸੀਮਾ ਬਾਰੇ ਬਿਆਨਬਾਜ਼ੀ ਦੇ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਹੀ। ਸੰਦੀਪ ਦੀਕਸ਼ਤ ਦੀ ਇਸ ਟਿੱਪਣੀ ‘ਤੇ ਜਦੋਂ ਵਿਵਾਦ ਵਧਣ ਲੱਗਾ ਤਾਂ ਉਸ ਨੇ ਤੁਰੰਤ ਮੁਆਫੀ ਵੀ ਮੰਗ ਲਈ। ਭਾਰਤੀ ਜਨਤਾ ਪਾਰਟੀ ਸੰਦੀਪ ਦੇ ਇਸ ਬਿਆਨ ‘ਤੇ ਸੋਨੀਆ ਗਾਂਧੀ ਕੋਲੋਂ ਮੁਆਫੀ ਦੀ ਮੰਗ ਕਰ ਰਹੀ ਹੈ। ਦੂਜੇ ਪਾਸੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਇਹ ਬਿਲਕੁਲ ਗਲਤ ਹੈ, ਫੌਜ ਮੁਖੀ ਦੇ ਬਾਰੇ ਵਿਚ ਰਾਜਨੀਤਕ ਵਿਅਕਤੀਆਂ ਨੂੰ ਕੁਮੈਂਟ ਕਰਨ ਦੀ ਜ਼ਰੂਰਤ ਨਹੀਂ ਹੈ। ਜ਼ਿਕਰਯੋਗ ਹੈ ਕਿ ਸੰਦੀਪ ਦੀਕਸ਼ਤ, ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦਾ ਪੁੱਤਰ ਹੈ ਅਤੇ ਸੰਸਦ ਮੈਂਬਰ ਵੀ ਰਹਿ ਚੁੱਕਾ ਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …