ਹਰਸਿਮਰਤ ਕੋਲ 217 ਕਰੋੜ ਰੁਪਏ ਦੀ ਜਾਇਦਾਦ
ਨਵੀਂ ਦਿੱਲੀ/ਬਿਊਰੋ ਨਿਊਜ਼
ਬਠਿੰਡਾ ਲੋਕ ਸਭਾ ਹਲਕੇ ਤੋਂ ਤੀਜੀ ਵਾਰ ਚੋਣ ਜਿੱਤੀ ਹਰਸਿਮਰਤ ਕੌਰ ਬਾਦਲ ਨੂੰ ਮੋਦੀ ਕੈਬਨਿਟ ਵਿਚ ਦੂਜੀ ਵਾਰ ਕੈਬਨਿਟ ਮੰਤਰੀ ਦਾ ਅਹੁਦਾ ਮਿਲਿਆ ਹੈ । ਮੋਦੀ ਕੈਬਨਿਟ ਦੇ ਸਾਰੇ ਮੰਤਰੀਆਂ ਦੀ ਕੁੱਲ ਜਾਇਦਾਦ 827 ਕਰੋੜ ਰੁਪਏ ਹੈ ਅਤੇ ਇਸ ਵਿਚ ਐਸ. ਜੈਸ਼ੰਕਰ ਦੀ ਜਾਇਦਾਦ ਸ਼ਾਮਲ ਨਹੀਂ। ਇਨ੍ਹਾਂ 57 ਮੰਤਰੀਆਂ ਵਿਚੋਂ 51 ਮੰਤਰੀ ਕਰੋੜਪਤੀ ਹਨ। ਮੋਦੀ ਕੈਬਨਿਟ ਵਿਚ ਹਰਸਿਮਰਤ ਕੌਰ ਬਾਦਲ ਸਭ ਤੋਂ ਅਮੀਰ ਮੰਤਰੀ ਹੈ। ਉਨ੍ਹਾਂ ਕੋਲ 217 ਕਰੋੜ ਰੁਪਏਂ ਦੀ ਜਾਇਦਾਦ ਹੈ। ਜ਼ਿਕਰਯੋਗ ਹੈ ਕਿ ਸਭ ਤੋਂ ਘੱਟ ਜਾਇਦਾਦ ਓੜੀਸਾ ਦੇ ਬਾਲਾਸੋਰ ਤੋਂ ਪਹਿਲੀ ਵਾਰ ਜਿੱਤ ਕੇ ਆਏ ਪ੍ਰਤਾਪ ਚੰਦ ਸਾਰੰਗੀ ਦੀ ਹੈ। ਉਨ੍ਹਾਂ ਕੋਲ ਸਿਰਫ 13 ਲੱਖ ਰੁਪਏ ਦੀ ਜਾਇਦਾਦ ਹੈ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …