Home / ਭਾਰਤ / ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ’ਤੇ ਨਸ਼ਾ ਲੈਣ ਅਤੇ ਰੱਖਣ ਦਾ ਆਰੋਪ

ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ’ਤੇ ਨਸ਼ਾ ਲੈਣ ਅਤੇ ਰੱਖਣ ਦਾ ਆਰੋਪ

6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਦੀ ਹੋ ਸਕਦੀ ਹੈ ਸਜ਼ਾ
ਮੁੰਬਈ/ਬਿਊਰੋ ਨਿਊਜ਼
ਬੌਲੀਵੁੱਡ ਸੁਪਰ ਸਟਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਰੇਵ ਪਾਰਟੀ ਕਰਨ ਦੇ ਆਰੋਪ ’ਚ ਲੰਘੇ ਸ਼ਨੀਵਾਰ ਨੂੰ ਐਨ ਸੀ ਬੀ ਨੇ ਹਿਰਾਸਤ ’ਚ ਲਿਆ ਸੀ। ਆਰੀਅਨ ਆਪਣੇ ਦੋਸਤਾਂ ਦੇ ਨਾਲ ਕਰੂਜ਼ਸ਼ਿਪ ’ਚ ਸਵਾਰ ਹੋ ਕੇ ਮੁੰੁਬਈ ਤੋਂ ਗੋਆ ਜਾ ਰਹੇ ਸਨ। ਉਸ ’ਤੇ ਨਸ਼ਾ ਲੈਣ ਅਤੇ ਆਪਣੇ ਕੋਲ ਰੱਖਣ ਦਾ ਆਰੋਪ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨੇ 11 ਅਕਤੂਬਰ ਤੱਕ ਆਰੀਅਨ ਅਤੇ ਉਸ ਦੇ ਦੋਸਤਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਜਦਕਿ ਕੋਰਟ ਨੇ 7 ਅਕਤੂਬਰ ਤੱਕ ਆਰੀਅਨ ਨੂੰ ਐਨ ਸੀ ਬੀ ਦੀ ਰਿਮਾਂਡ ’ਤੇ ਭੇਜ ਦਿੱਤਾ ਹੈ। ਦੋ ਹਫਤੇ ਪਹਿਲਾਂ ਮਿਲੀ ਟਿਪ ਦੇ ਆਧਾਰ ’ਤੇ 20 ਐਨ ਸੀ ਬੀ ਅਧਿਕਾਰੀਆਂ ਨੇ ਕਰੂਜ਼ਸ਼ਿਪ ’ਚ ਟਿਕਟ ਬੁੱਕ ਕਰਵਾਏ ਅਤੇ ਉਹ ਉਸ ’ਚ ਸਵਾਰ ਹੋ ਗਏ। ਇਹ ਅਧਿਕਾਰੀ ਉਸ ਸਮੇਂ ਤੱਕ ਇੰਤਜ਼ਾਰ ਕਰਦੇ ਰਹੇ ਜਦੋਂ ਤੱਕ ਯਾਤਰੀਆਂ ਨੇ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਕਰਨਾ ਸ਼ੁਰੂ ਨਹੀਂ ਕੀਤਾ। ਜਿਸ ਤਰ੍ਹਾਂ ਹੀ ਇਨ੍ਹਾਂ ਯਾਤਰੀਆਂ ਨੇ ਨਸ਼ਾ ਸ਼ੁਰੂ ਕਰਨਾ ਸ਼ੁਰੂ ਕੀਤਾ ਤਾਂ ਅਧਿਕਾਰੀ ਹਰਕਤ ਵਿਚ ਆ ਗਏ ਅਤੇ ਉਨ੍ਹਾਂ ਨੇ ਆਰੀਅਨ ਖਾਨ ਸਮੇਤ 8 ਵਿਅਕਤੀਆਂ ਨੂੰ ਰੰਗੇ ਹੱਥੀਂ ਗਿ੍ਰਫ਼ਤਾਰ ਕਰ ਲਿਆ।

Check Also

ਕਿਸਾਨ 29 ਨਵੰਬਰ ਨੂੰ ਨਹੀਂ ਕਰਨਗੇ ਟਰੈਕਟਰ ਮਾਰਚ

ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਲਿਆ ਗਿਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੰਯੁਕਤ ਕਿਸਾਨ …