Breaking News
Home / ਕੈਨੇਡਾ / Front / ਪਾਕਿ ਰੇਂਜਰਾਂ ਵਲੋਂ ਕੀਤੀ ਗੋਲੀਬਾਰੀ ’ਚ ਬੀਐਸਐਫ ਦਾ ਜਵਾਨ ਸ਼ਹੀਦ,,ਤਿੰਨ ਹਫਤਿਆਂ ’ਚ ਤੀਜੀ ਵਾਰ ਪਾਕਿ ਨੇ ਗੋਲੀਬੰਦੀ ਦੀ ਕੀਤੀ ਉਲੰਘਣਾ

ਪਾਕਿ ਰੇਂਜਰਾਂ ਵਲੋਂ ਕੀਤੀ ਗੋਲੀਬਾਰੀ ’ਚ ਬੀਐਸਐਫ ਦਾ ਜਵਾਨ ਸ਼ਹੀਦ,,ਤਿੰਨ ਹਫਤਿਆਂ ’ਚ ਤੀਜੀ ਵਾਰ ਪਾਕਿ ਨੇ ਗੋਲੀਬੰਦੀ ਦੀ ਕੀਤੀ ਉਲੰਘਣਾ

ਪਾਕਿ ਰੇਂਜਰਾਂ ਵਲੋਂ ਕੀਤੀ ਗੋਲੀਬਾਰੀ ’ਚ ਬੀਐਸਐਫ ਦਾ ਜਵਾਨ ਸ਼ਹੀਦ

ਤਿੰਨ ਹਫਤਿਆਂ ’ਚ ਤੀਜੀ ਵਾਰ ਪਾਕਿ ਨੇ ਗੋਲੀਬੰਦੀ ਦੀ ਕੀਤੀ ਉਲੰਘਣਾ

ਨਵੀਂ ਦਿੱਲੀ/ਬਿਊਰੋ ਨਿਊਜ਼

ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਅੱਜ ਵੀਰਵਾਰ ਤੜਕੇ ਪਾਕਿਸਤਾਨ ਦੇ ਰੇਂਜਰਾਂ ਵਲੋਂ ਗੋਲੀਬਾਰੀ ਕੀਤੀ ਗਈ। ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਮਗੜ੍ਹ ਸੈਕਟਰ ਵਿਚ ਸਰਹੱਦ ’ਤੇ ਬਣੀ ਨਾਇਨਪੁਰ ਪੋਸਟ ’ਤੇ ਗੋਲੀਬਾਰੀ ਹੋਈ, ਜਿਸ ਵਿਚ ਬੀਐਸਐਫ ਦਾ ਇਕ ਜਵਾਨ ਜ਼ਖਮੀ ਹੋ ਗਿਆ ਸੀ ਅਤੇ ਹਸਪਤਾਲ ਵਿਚ ਇਲਾਜ ਦੌਰਾਨ ਬੀਐਸਐਫ ਦੇ ਜਵਾਨ ਦੀ ਜਾਨ ਚਲੇ ਗਈ। ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਹਫਤਿਆਂ ਵਿਚ ਇਹ ਤੀਜੀ ਵਾਰ ਪਾਕਿਸਤਾਨ ਵਲੋਂ ਗੋਲੀਬੰਦੀ ਦੀ ਉਲੰਘਣਾ ਹੋਈ ਹੈ। ਇਸ ਤੋਂ ਪਹਿਲਾਂ 17 ਅਕਤੂਬਰ ਨੂੰ ਪਾਕਿ ਰੇਂਜਰਜ਼ ਵਲੋਂ ਫਾਇਰਿੰਗ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ 26 ਅਕਤੂਬਰ ਨੂੰ ਜੰਮੂ ਦੇ ਅਰਨੀਆ ਅਤੇ ਸੁਚੇਤਗੜ੍ਹ ਸੈਕਟਰ ਵਿਚ ਵੀ ਪਾਕਿ ਰੇਂਜਰਾਂ ਵਲੋਂ ਫਾਇਰਿੰਗ ਕੀਤੀ ਗਈ ਸੀ। ਉਧਰ ਦੂਜੇ ਪਾਸੇ ਸ਼ੋਪੀਆ ਖੇਤਰ ਵਿਚ ਲੰਘੀ ਦੇਰ ਰਾਤ ਸੁਰੱਖਿਆ ਕਰਮੀਆਂ ਨਾਲ ਹੋਏ ਮੁਕਾਬਲੇ ਦੌਰਾਨ ਇਕ ਅੱਤਵਾਦੀ ਵੀ ਮਾਰਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀ ਕੋਲੋਂ ਹਥਿਆਰ ਅਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ ਹੈ।

Check Also

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਨਹੀਂ ਆਉਣਗੇ ਬਾਹਰ

ਦਿੱਲੀ ਹਾਈਕੋਰਟ ਨੇ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ …