-16.7 C
Toronto
Friday, January 30, 2026
spot_img
Homeਭਾਰਤਜੇ.ਐਨ.ਯੂ. ਹਿੰਸਾ ਮਾਮਲੇ ਬਾਰੇ ਵਿਦਿਆਰਥੀ ਆਗੂ ਆਇਸ਼ੀ ਘੋਸ਼ ਦਾ ਆਰੋਪ

ਜੇ.ਐਨ.ਯੂ. ਹਿੰਸਾ ਮਾਮਲੇ ਬਾਰੇ ਵਿਦਿਆਰਥੀ ਆਗੂ ਆਇਸ਼ੀ ਘੋਸ਼ ਦਾ ਆਰੋਪ

ਕਿਹਾ – ਨਕਾਬਪੋਜ਼ ਗੁੰਡਿਆਂ ਨੇ ਮੈਨੂੰ ਬੇਹੋਸ਼ ਹੋਣ ਤੱਕ ਕੁੱਟਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਲੰਘੇ ਐਤਵਾਰ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਵਿਚ ਦਾਖਲ ਹੋ ਕੇ ਕੁਝ ਨਕਾਬਪੋਸ਼ ਗੁੰਡਿਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕੁੱਟਮਾਰ ਕੀਤੀ ਸੀ। ਇਸ ਕੁੱਟਮਾਰ ਵਿਚ ਵਿਦਿਆਰਥੀ ਯੂਨੀਅਨ ਦੀ ਆਗੂ ਆਇਸ਼ੀ ਘੋਸ਼ ਵੀ ਜ਼ਖ਼ਮੀ ਹੋ ਗਈ। ਇਸ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਿਚ ਹਮਲਾ ਕਰਨ ਵਾਲੇ ਨਕਾਬਪੋਸ਼ ਵਿਅਕਤੀਆਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਦੇ ਨਾਮ ਸਾਹਮਣੇ ਲਿਆਂਦੇ ਜਾਣਗੇ। ਇਸ ਹਿੰਸਾ ਵਿਚ ਜ਼ਖ਼ਮੀ ਹੋਈ ਆਇਸ਼ੀ ਘੋਸ਼ ਨੇ ਕਿਹਾ ਕਿ ਨਕਾਬਪੋਸ਼ ਗੁੰਡਿਆਂ ਨੇ ਉਸ ਨੂੰ ਬੇਹੋਸ਼ ਹੋਣ ਤੱਕ ਕੁੱਟਿਆ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਧਿਆਨ ਰਹੇ ਕਿ ਜੇ.ਐਨ.ਯੂ. ਦੇ ਵਿਦਿਆਰਥੀਆਂ ਦੇ ਪੱਖ ਵਿਚ ਫਿਲਮੀ ਕਲਾਕਾਰ ਵੀ ਆ ਗਏ ਹਨ ਅਤੇ ਦੀਪਕਾ ਪਾਦੂਕੋਨ ਨੇ ਲੰਘੇ ਕੱਲ੍ਹ ਜੇ.ਐਨ.ਯੂ. ਦੇ ਵਿਦਿਆਰਥੀਆਂ ਨਾਲ ਹਮਦਰਦੀ ਪ੍ਰਗਟਾਈ ਸੀ ਅਤੇ ਅਜੇ ਦੇਵਗਨ ਨੇ ਵੀ ਯੂਨੀਵਰਸਿਟੀ ਵਿਚ ਹੋਈ ਹਿੰਸਾ ਦੀ ਨਿੰਦਾ ਕੀਤੀ ਸੀ। ਉਧਰ ਦੂਜੇ ਪਾਸੇ ਦੀਪਿਕਾ ਦੇ ਜੇ.ਐਨ.ਯੂ. ਜਾਣ ‘ਤੇ ਭਾਜਪਾ ਆਗੂ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ।

RELATED ARTICLES
POPULAR POSTS