ਤਿੰਨੋਂ ਸੈਨਾਵਾਂ ’ਚ 4 ਸਾਲ ਲਈ ਹੋਵੇਗੀ ਅਗਨੀਵੀਰਾਂ ਦੀ ਭਰਤੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਸੈਨਾ ਦੀਆਂ ਤਿੰਨੋਂ ਸੈਨਾਵਾਂ ਥਲਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ’ਚ ਨੌਜਵਾਨਾਂ ਦੀ ਵੱਡੀ ਗਿਣਤੀ ’ਚ ਭਰਤੀ ਲਈ ਨਵੀਂ ਸਕੀਮ ‘ਅਗਨੀਪਥ’ ਅੱਜ ਕੇਂਦਰ ਸਰਕਾਰ ਲਾਂਚ ਕੀਤੀ ਗਈ। ਇਸ ਸਕੀਮ ਦੇ ਤਹਿਤ ਨੌਜਵਾਨਾਂ ਨੂੰ ਸਿਰਫ਼ ਚਾਰ ਦੇ ਲਈ ਡਿਫੈਂਸ ਫੋਰਸ ’ਚ ਸੇਵਾ ਦੇਣੀ ਹੋਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਤਿੰਨੋਂ ਸੈਨਾਵਾਂ ਦੇ ਮੁਖੀਆਂ ਨੇ ਮਿਲ ਕੇ ਇਸ ਯੋਜਨਾ ਦਾ ਐਲਾਨ ਕੀਤਾ। ਸਰਕਾਰ ਨੇ ਇਹ ਕਦਮ ਤਨਖਾਹ ਅਤੇ ਪੈਨਸ਼ਨ ਦਾ ਬਜਟ ਘੱਟ ਕਰਨ ਦੇ ਲਈ ਚੁੱਕਿਆ ਹੈ। ਅਗਨੀਪਥ ਸਕੀਮ ਦੇ ਤਹਿਤ ਹਰ ਸਾਲ ਲਗਭਗ 45 ਹਜ਼ਾਰ ਨੌਜਵਾਨਾਂ ਨੂੰ ਭਾਰਤੀ ਸੈਨਾ ’ਚ ਸ਼ਾਮਲ ਕੀਤਾ ਜਾਵੇਗਾ। ਇਹ ਨੌਜਵਾਨ 17.5 ਸਾਲ ਤੋਂ 21 ਸਾਲ ਦੀ ਉਮਰ ਦੇ ਹੋਣਗੇ। ਭਰਤੀ ਹੋਏ ਨੌਜਵਾਨਾਂ ਨੂੰ ਫੌਜ ’ਚ 4 ਸਾਲ ਸੇਵਾ ਦੇਣ ਦਾ ਮੌਕਾ ਮਿਲੇਗਾ। ਇਨ੍ਹਾਂ ਚਾਰ ਸਾਲਾਂ ’ਚ 6 ਮਹੀਨੇ ਦੀ ਬੇਸਿਕ ਟ੍ਰੇਨਿੰਗ ਦਿੱਤੀ ਜਾਵੇਗੀ। ਸੈਨਿਕਾਂ ਨੂੰ 30 ਤੋਂ 40 ਹਜ਼ਾਰ ਰੁਪਏ ਤਨਖਾਹ ਅਤੇ ਹੋਰ ਭੱਤੇ ਦਿੱਤੇ ਜਾਣਗੇ। ਉਹ ਤਿੰਨੋਂ ਸੈਨਾਵਾਂ ਦੇ ਸਥਾਈ ਸੈਨਿਕਾਂ ਦੀ ਤਰ੍ਹਾਂ ਐਵਾਰਡ, ਮੈਡਲ ਅਤੇ ਇੰਸ਼ੋਰੈਂਸ ਕਵਰ ਪਾਉਣ ਦੇ ਹੱਕਦਾਰ ਵੀ ਹੋਣਗੇ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …