Breaking News
Home / ਭਾਰਤ / ਡੇਰਾ ਸਿਰਸਾ ਵਿਚੋਂ ਪਲਾਸਟਿਕ ਕਰੰਸੀ ਬਰਾਮਦ

ਡੇਰਾ ਸਿਰਸਾ ਵਿਚੋਂ ਪਲਾਸਟਿਕ ਕਰੰਸੀ ਬਰਾਮਦ

ਸ਼ੱਕੀ ਸਥਾਨਾਂ ‘ਤੇ ਕੀਤੀ ਜਾ ਰਹੀ ਜੇਸੀਬੀ ਮਸ਼ੀਨਾਂ ਨਾਲ ਖੁਦਾਈ
ਸਿਰਸਾ/ਬਿਊਰੋ ਨਿਊਜ਼
ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿਚ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ। ਅਦਾਲਤ ਦੇ ਨਿਰਦੇਸ਼ ਤੋਂ ਬਾਅਦ ਸਿਰਸਾ ਸਥਿਤ ਡੇਰੇ ਵਿਚ ਤਲਾਸ਼ੀ ਮੁਹਿੰਮ ਚੱਲੀ ਰਹੀ ਹੈ। ਤਲਾਸ਼ੀ ਮੁਹਿੰਮ ਟੀਮ ਵਿਚ ਕਰੀਬ 5 ਹਜ਼ਾਰ ਜਵਾਨ ਸ਼ਾਮਲ ਹਨ। ਜਾਂਚ ਦੌਰਾਨ ਡੇਰੇ ਵਿਚੋਂ ਕੰਪਿਊਟਰ, ਲੈਪਟਾਪ, ਹਾਰਡ ਡਿਸਕ ਸਮੇਤ ਜੰਗਲੀ ਜਾਨਵਰ ਵੀ ਬਰਾਮਦ ਕੀਤੇ ਗਏ ਹਨ। ਡੇਰੇ ਵਿਚ ਚੱਲ ਰਹੀ ਤਲਾਸ਼ੀ ਮੁਹਿੰਮ ਦੀ ਵੀਡੀਓਗਰਾਫੀ ਕਰਵਾਈ ਜਾ ਰਹੀ ਹੈ। ਹਾਈਕੋਰਟ ਦੇ ਰਿਟਾਇਰਡ ਜੱਜ ਏ ਕੇ ਪਵਾਰ ਤਲਾਸ਼ੀ ਮੁਹਿੰਮ ਦੀ ਨਿਗਰਾਨੀ ਕਰ ਰਹੇ ਹਨ। ਡੇਰੇ ਦੇ ਦੋ ਕਮਰੇ ਸੀਲ ਵੀ ਕੀਤੇ ਗਏ ਹਨ। ਤਲਾਸ਼ੀ ਦੌਰਾਨ ਟੀਮ ਨੂੰ ਵੱਡੀ ਮਾਤਰਾ ਵਿਚ ਕੈਸ਼ ਅਤੇ ਪਲਾਸਟਿਕ ਕਰੰਸੀ ਵੀ ਮਿਲੀ ਹੈ। ਇਸ ਦੇ ਨਾਲ ਹੀ ਹਨੀਪ੍ਰੀਤ ਦੀ ਰੈਡੀਮੇਡ ਗਾਰਮੈਂਟਸ ਫੈਕਟਰੀ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਸਿਰਸਾ ਵਿਚ ਇੰਟਰਨੈਟ ਸੇਵਾ ਵੀ ਬੰਦ ਕਰ ਦਿੱਤੀ ਹੈ।

 

Check Also

ਭਾਰਤ ਦੇ 10 ਸੂਬਿਆਂ ’ਚ 96 ਸੀਟਾਂ ’ਤੇ ਚੌਥੇ ਗੇੜ ਤਹਿਤ ਵੋਟਾਂ ਭਲਕੇ ਸੋਮਵਾਰ ਨੂੰ

ਪੰਜਾਬ ’ਚ 1 ਜੂਨ ਨੂੰ ਹੋਵੇਗੀ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਲਈ …