7.3 C
Toronto
Friday, September 25, 2026
spot_img
Homeਭਾਰਤਸੀ.ਬੀ.ਆਈ. ਨੇ ਰਾਮ ਰਹੀਮ ਖਿਲਾਫ ਜਾਰੀ ਕੀਤਾ ਪ੍ਰੋਡਕਸ਼ਨ ਵਾਰੰਟ

ਸੀ.ਬੀ.ਆਈ. ਨੇ ਰਾਮ ਰਹੀਮ ਖਿਲਾਫ ਜਾਰੀ ਕੀਤਾ ਪ੍ਰੋਡਕਸ਼ਨ ਵਾਰੰਟ

ਸੀ.ਬੀ.ਆਈ. ਨੇ ਰਾਮ ਰਹੀਮ ਖਿਲਾਫ ਜਾਰੀ ਕੀਤਾ ਪ੍ਰੋਡਕਸ਼ਨ ਵਾਰੰਟ400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ
ਪੰਚਕੂਲਾ/ਬਿਊਰੋ ਨਿਊਜ਼
400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿਚ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਗੁਰਮੀਤ ਰਾਮ ਰਹੀਮ ਖਿਲਾਫ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਹੈ। ਰਾਮ ਰਹੀਮ ਦੇ ਨਾਲ-ਨਾਲ ਇਹ ਵਾਰੰਟ ਦੋਸ਼ੀ ਮਹਿੰਦਰ ਇੰਸਾ ਦੇ ਖਿਲਾਫ ਵੀ ਜਾਰੀ ਹੋਇਆ ਹੈ। ਇਨ੍ਹਾਂ ਦੋਸ਼ੀਆਂ ਨੂੰ 28 ਫਰਵਰੀ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਮਾਮਲੇ ਵਿਚ ਡਾ. ਪੰਕਜ ਗਰਗ ਨੂੰ ਵੀ ਸੰਮਨ ਜਾਰੀ ਕੀਤਾ ਗਿਆ ਹੈ। ਚੇਤੇ ਰਹੇ ਕਿ ਫਤੇਹਾਬਾਦ ਦੇ ਕਸਬਾ ਟੋਹਾਣਾ ਦਾ ਰਹਿਣ ਵਾਲਾ ਹੰਸਰਾਜ ਚੌਹਾਨ, ਜੋ ਕਿ ਡੇਰਾ ਸੱਚਾ ਸੌਦਾ ਵਿਚ ਬਤੌਰ ਸਾਧੂ ਰਿਹਾ ਸੀ, ਉਸ ਨੇ 17 ਜੁਲਾਈ 2012 ਨੂੰ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਡੇਰਾ ਮੁਖੀ ‘ਤੇ ਡੇਰੇ ਦੇ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦਾ ਦੋਸ਼ ਲਗਾਇਆ ਹੈ।

RELATED ARTICLES
POPULAR POSTS